ਰੇਤ ਨਾਲ ਭਰਿਆ ਟਰੱਕ ਸੜਕ ਕੰਢੇ ਸੁੱਤੇ ਲੋਕਾਂ ’ਤੇ ਪਲਟਿਆ, ਬੱਚਿਆਂ ਸਣੇ 8 ਜੀਆਂ ਦੀ ਮੌ.ਤ

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਅੱਜ ਸਵੇਰੇ ਗੰਗਾ ਨਦੀ ’ਚੋਂ ਰੇਤ ਲੈ ਕੇ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਸੜਕ ਕੰਢੇ ਝੁੱਗੀਆਂ ਦੇ ਬਾਹਰ ਸੁੱਤੇ ਲੋਕਾਂ ਉੱਤੇ ਪਲਟ ਗਿਆ, ਜਿਸ ਕਾਰਨ ਚਾਰ ਬੱਚਿਆਂ ਸਮੇਤ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਰੇਤ ਹੇਠ ਦਬੀਆਂ ਲਾਸ਼ਾਂ ਕੱਢੀਆਂ। ਹਾਦਸੇ ’ਚ ਜ਼ਖ਼ਮੀ 4 ਸਾਲਾ ਬੱਚੀ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ।

Spread the love