ਆਮਿਰ ਖਾਨ ਦੀ ਫਿਲਮ ‘ਲਪਤਾ ਲੇਡੀਜ਼’ ਨੂੰ ਆਸਕਰ 2025 ‘ਚ ਭਾਰਤ ਦੀ ਐਂਟਰੀ ਮਿਲੀ ਹੈ। ਫਿਲਮ ਨੂੰ ਵਿਦੇਸ਼ੀ ਫਿਲਮ ਸ਼੍ਰੇਣੀ ਵਿੱਚ ਐਂਟਰੀ ਦਿੱਤੀ ਗਈ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਜਾਹਨੂੰ ਬਰੂਆ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਇਸ ਸਾਲ 29 ਫਿਲਮਾਂ ਆਸਕਰ ਲਈ ਭੇਜੀਆਂ ਗਈਆਂ ਹਨ। ਇਨ੍ਹਾਂ ਵਿੱਚ 12 ਹਿੰਦੀ, 6 ਤਾਮਿਲ ਅਤੇ 4 ਮਲਿਆਲਮ ਫਿਲਮਾਂ ਸ਼ਾਮਲ ਹਨ। 13 ਮੈਂਬਰਾਂ ਦੀ ਟੀਮ ਨੇ ਇਨ੍ਹਾਂ ਫਿਲਮਾਂ ਦੀ ਚੋਣ ਕੀਤੀ ਹੈ। 97ਵੇਂ ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ, 2025 ਨੂੰ ਕੀਤਾ ਜਾਵੇਗਾ। ਆਸਕਰ ਅਵਾਰਡ ਸਮਾਰੋਹ 2 ਮਾਰਚ, 2025 ਨੂੰ ਹੋਵੇਗਾ।