ਕਾਗਜ਼ ਭਰਨ ਨੂੰ ਲੈ ਕੇ ਭਿੜੇ AAP ਤੇ ਕਾਂਗਰਸੀ, ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ

ਪੰਚਾਇਤੀ ਚੋਣਾਂ (Panchayat Election 2024) ਲਈ ਕਾਗਜ਼ ਭਰਨ ਨੂੰ ਲੈ ਕੇ ਆਪ ਤੇ ਕਾਂਗਰਸੀ ਆਗੂ ਤੇ ਵਰਕਰ ਭਿੜ ਗਏ। ਸਮਰਥਕਾਂ ਵਿਚਕਾਰ ਗੋਲੀਆਂ ਤੇ ਇੱਟਾਂ-ਰੋੜੇ ਤਕ ਚੱਲ ਗਏ। ਇਸ ਦੌਰਾਨ ਜੀਰਾ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ।ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਪੰਚਾਇਤੀ ਚੋਣਾਂ ‘ਚ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਆਪਸ ‘ਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਚਲਾਏ ਗਏ ਇੱਟਾਂ-ਰੋੜੇ ਤੇ ਗੋਲੀਬਾਰੀ ‘ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ।

Spread the love