ਆਪ ਵੱਲੋਂ ਵਜ਼ਾਰਤ ’ਚ ਰੱਦੋ-ਬਦਲ ਦੀ ਸੰਭਾਵਨਾ ਤੋਂ ਇਨਕਾਰ

ਆਪ ਨੇ ਪੰਜਾਬ ਵਿਚ ਭਗਵੰਤ ਮਾਨ ਵਜ਼ਾਰਤ ਵਿਚ ਕਿਸੇ ਵੀ ਤਰੀਕੇ ਦੀ ਰੱਦੋ ਬਦਲ ਤੋਂ ਇਨਕਾਰ ਕੀਤਾ ਹੈ ਤੇ ਮੀਡੀਆ ਨੂੰ ਆਖਿਆ ਹੈ ਕਿ ਉਹ ਕਿਆਸ ਅਰਾਈਂਆਂ ਲਾਉਣੀਆਂ ਬੰਦ ਕਰਨ। ਪਾਰਟੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਮੀਡੀਆ ਘਰਾਣਿਆਂ ਨੂੰ ਲਿਖੇ ਪੱਤਰ ਵਿਚ ਆਖਿਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਬਿਨਾਂ ਪੁਸ਼ਟੀ ਕੀਤੇ ਕਿਸੇ ਵੀ ਤਰ੍ਹਾਂ ਦੀਆਂ ਖਬਰਾਂ ਨਾ ਚਲਾਈਆਂ ਜਾਣ ਤੇ ਨਾ ਹੀ ਛਾਪੀਆਂ ਜਾਣ।

Spread the love