ਹਰਿਆਣਾ ਵਿਧਾਨਸਭਾ ਚੋਣਾਂ ’ਚ ਨੋਟਾ ਕੋਲੋਂ ਹਾਰੀ AAP ! 10 ਸੀਟਾਂ ’ਤੇ ਨੋਟਾ ਨੂੰ ਆਮ ਉਮੀਦਵਾਰਾਂ ਤੋਂ ਵੱਧ ਵੋਟਾਂ

ਹਰਿਆਣਾ ਚੋਣਾਂ ਸਭ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਦੀ ਹੈ, ਜਿਸ ਦੀਆਂ ਲਗਭਗ ਸਾਰੀਆਂ ਸੀਟਾਂ ‘ਤੇ ਜਮਾਨਤ ਵੀ ਜ਼ਬਤ ਹੋ ਗਈਆਂ ਹਨ। ਚੋਣਾਂ ’ਚ ਨੋਟਾਂ ਨੂੰ ਵੀ ਆਮ ਆਦਮੀ ਪਾਰਟੀ ਨਾਲੋਂ ਵਧੇਰੇ ਵੋਟਾਂ ਮਿਲੀਆਂ ਹਨ। ਇਨ੍ਹਾਂ ਹੀ ਨਹੀਂ ਨੋਟਾ ਨੂੰ ਤਕਰੀਬਨ 10 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਵੱਧ ਵੋਟਾਂ ਮਿਲੀਆਂ ਹਨ। ਆਮ ਆਮਦੀ ਪਾਰਟੀ ਨੇ 89 ਸੀਟਾਂ ’ਤੇ ਚੋਣ ਲੜੀ ਸੀ, ਪਰ ਇਨ੍ਹਾਂ ਸੀਟਾਂ ਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਇੱਕ ਵੀ ਸੀਟ ਨਹੀਂ ਆਈ। ਕੋਸਲੀ ਸੀਟ ਤੋਂ ਆਮ ਆਦਮੀ ਪਾਰਟੀ ਨੇ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ ਸੀ। ਚੋਣ ਕਮਿਸ਼ਨ ਮੁਤਾਬਿਕ ਆਮ ਆਦਮੀ ਪਾਰਟੀ ਨੂੰ ਹਰਿਆਣਾ ’ਚ ਸਿਰਫ 1.79 ਫੀਸਟ ਵੋਟਾਂ ਮਿਲੀਆਂ ਹਨ। ਸਿਰਸਾ ’ਚੋਂ ਨੋਟਾ ਨੂੰ 1115 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 853 ਵੋਟਾਂ ਮਿਲੀਆਂ। ਫਰੀਦਾਬਾਦ ’ਚੋਂ ਨੋਟਾ ਨੂੰ 1025 ਤੇ ਆਮ ਆਦਮੀ ਪਾਰਟੀ ਉਮੀਦਵਾਰ ਨੂੰ 926 ਵੋਟਾਂ ਮਿਲੀਆਂ। ਘਨੌਰ, ਹੌਂਦਲ ਸਣੇ 31 ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਹਜ਼ਾਰ ਤੋਂ ਵੀ ਘੱਟ ਵੋਟਾਂ ਹਾਸਿਲ ਹੋਈਆਂ। ਡੱਬਵਾਲੀ, ਰਾਣੀਆਂ, ਨਾਰਨੌਲ, ਅਸੰਧ ਸਣੇ 9 ਸੀਟਾਂ ’ਤੇ 4 ਤੋਂ 7 ਹਜ਼ਾਰ ਵੋਟਾਂ ਹੋਈਆਂ ਪ੍ਰਾਪਤ । ‘ਆਪ’ ਨੇ 89 ਸੀਟਾਂ ’ਤੇ ਲੜੀ ਚੋਣ, ਇੱਕ ਸੀਟ ਵੀ ਨਹੀਂ ਹੋਈ ਨਸੀਬ ।

Spread the love