AAP ਐਮ.ਪੀ. ਅਰੋੜਾ ਦੇ ਕਾਰੋਬਾਰੀ ਟਿਕਾਣਿਆਂ ‘ਤੇ ਪਹੁੰਚੀ ਈ.ਡੀ. ਦੀ ਟੀਮ

3 ਅਕਤੂਬਰ ਤੋਂ ਲੁਧਿਆਣਾ ਵਿਚ ਰੀਅਲ ਅਸਟੇਟ ਕਾਰੋਬਾਰ ਦੀਆਂ ਪਰਤਾਂ ਖੰਘਾਲਣ ਵਿਚ ਲੱਗੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਅੱਜ ਤੜਕਸਾਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਕਾਰੋਬਾਰੀ ਟਿਕਾਣਿਆਂ ਅਤੇ ਘਰ ਛਾਪੇਮਾਰੀ ਲਈ ਪਹੁੰਚ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਈ.ਡੀ. ਦੀ ਟੀਮ ਐਮ.ਪੀ. ਅਰੋੜਾ ਦੇ ਚੰਡੀਗੜ੍ਹ ਰੋਡ ਸਥਿਤ ਹੈਪਟਨ ਹੋਮਸ ਪ੍ਰੋਜੈਕਟ ਅਤੇ ਘਰ ਰੀਅਲ ਅਸਟੇਟ ਨਾਲ ਕਾਗਜਾਤਾਂ ਦੀ ਜਾਂਚ ਕਰ ਰਹੀ ਹੈ। ਈ.ਡੀ. ਅਧਿਕਾਰੀਆਂ ਵਲੋਂ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।

Spread the love