ਨਿਊਯਾਰਕ, 3 ਅਕਤੂਬਰ (ਰਾਜ ਗੋਗਨਾ )-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਨੇ ਸਨਸਨੀਖੇਜ਼ ਬਿਆਨ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਗਰਭਪਾਤ ‘ਤੇ ਪੂਰਾ ਅਧਿਕਾਰ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਗਰਭਪਾਤ ਦੇ ਅਧਿਕਾਰ ਮੁੱਖ ਮੁੱਦਿਆਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਅਹੁਦੇ ਦੇ ਦੋ ਉਮੀਦਵਾਰ ਜਿੰਨਾਂ ਚ’ ਕਮਲਾ ਹੈਰਿਸ ਅਤੇ ਟਰੰਪ ਪਹਿਲਾਂ ਹੀ ਗਰਭਪਾਤ ਦੇ ਮੁੱਦੇ ‘ਤੇ ਗੰਭੀਰਤਾ ਨਾਲ ਚਰਚਾ ਕਰ ਚੁੱਕੇ ਹਨ।ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਦਲੀਲ ਦਿੱਤੀ ਹੈ ਕਿ ਗਰਭਪਾਤ ਦੇ ਅਧਿਕਾਰ ਔਰਤਾਂ ਦੇ ਹਨ ਅਤੇ ਰਾਜਾਂ ਨੂੰ ਗਰਭਪਾਤ ਦੇ ਅਧਿਕਾਰ ਹੋਣੇ ਚਾਹੀਦੇ ਹਨ। ਹਾਲ ਹੀ ‘ਚ ਟਰੰਪ ਦੀ ਪਤਨੀ ਨੇ ਇਸ ਵਿਸ਼ੇ ‘ਤੇ ਇਕ ਸਨਸਨੀਖੇਜ਼ ਬਿਆਨ ਦਿੱਤਾ ਹੈ।ਅਤੇ ਕਿਹਾ ਕਿ ‘ਔਰਤ ਦੇ ਸਰੀਰ ਬਾਰੇ ਫੈਸਲੇ ਲੈਣ ਦਾ ਅਧਿਕਾਰ ਪੂਰੀ ਤਰ੍ਹਾਂ ਨਾਲ ਉਸ ਦਾ ਹੀ ਹੈ। ਉਸ ਦੇ ਸਰੀਰ ਉੱਤੇ ਕਿਸੇ ਹੋਰ ਦਾ ਹੱਕ ਕਿਵੇਂ ਹੋ ਸਕਦਾ ਹੈ? ਅਣਚਾਹੇ ਗਰਭ ‘ਤੇ ਫੈਸਲੇ ਲੈਣ ਦੀ ਸ਼ਕਤੀ ਉਸ ਤੱਕ ਸੀਮਿਤ ਹੋਣੀ ਚਾਹੀਦੀ ਹੈ, ”ਮੇਲਾਨੀਆ ਨੇ ਇਹ ਟਿੱਪਣੀਆਂ ਆਪਣੀ ਕਿਤਾਬ ‘ਮੇਲਾਨੀਆ’ ਵਿੱਚ ਲਿਖੀਆਂ ਹਨ ਜੋ 8 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਦਲੀਲ ਦਿੱਤੀ ਕਿ ਗਰਭਪਾਤ ਦੇ ਅਧਿਕਾਰ ਸਬੰਧਤ ਰਾਜਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਹਨ।