ਅਭਿਨੇਤਾ ਮਿਥੁਨ ਚੱਕਰਵਰਤੀ ਦੀ ਪਹਿਲੀ ਅਮਰੀਕੀ ਪਤਨੀ, ਹੇਲੇਨਾ ਲੂਕ ਦਾ ਅਮਰੀਕਾ ਚ’ ਦੇਹਾਂਤ

ਵਿਆਹ ਦੇ 4 ਮਹੀਨਿਆਂ ਬਾਅਦ ਤਲਾਕ ਦੇ ਦਿੱਤਾ ਸੀ

ਨਿਊਯਾਰਕ, 4 ਨਵੰਬਰ (ਰਾਜ ਗੋਗਨਾ )-ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਅਤੇ ਪੁਰਾਣੀ ਅਦਾਕਾਰਾ ਹੇਲੇਨਾ ਲਿਊਕ ਦਾ ਅਮਰੀਕਾ ਵਿੱਚ ਬੀਤੇਂ ਦਿਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਡਾਂਸ ਆਈਕਨ ਕਲਪਨਾ ਅਈਅਰ ਨੇ ਸਾਂਝੀ ਕੀਤੀ। ਫੇਸਬੁੱਕ ‘ਤੇ ਹੇਲੇਨਾ ਦੀ ਆਖਰੀ ਪੋਸਟ ਐਤਵਾਰ ਨੂੰ ਸੀ, ਜਿਸ ‘ਚ ਲਿਖਿਆ ਸੀ, ਕਿ “ਅਜੀਬ ਮਹਿਸੂਸ ਕਰ ਰਹੀ ਹੈ।ਕਿ ਉਸ ਦੀ ਮੋਤ ਹੋ ਗਈ ਹੈ।ਕਾਫ਼ੀ ਸਮੇਂ ਤੋਂ ਉਹ ਬਿਮਾਰ ਚਲੀ ਆ ਰਹੀ ਸੀ ।ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਹੇਲੇਨਾ ਨੇ ਵਿਆਹ ਦੇ ਚਾਰ ਮਹੀਨਿਆਂ ਬਾਅਦ ਹੀ ਮਿਥੁਨ ਨੂੰ ਤਲਾਕ ਦੇ ਦਿੱਤਾ ਸੀ।ਮਿਥੁਨ ਨੇ ਬਾਅਦ ਵਿੱਚ ਅਦਾਕਾਰਾ ਯੋਗੀਤਾ ਬਾਲੀ ਨਾਲ ਵਿਆਹ ਕਰਵਾ ਲਿਆ ਸੀ।ਦੋਵਾਂ ਦੇ ਚਾਰ ਬੱਚੇ ਹਨ, ਮਿਮੋਹ , ਊਸ਼ਮੇ ਚੱਕਰਵਰਤੀ, ਨਮਾਸ਼ੀ ਚੱਕਰਵਰਤੀ, ਅਤੇ ਇੱਕ ਗੋਦ ਲਈ ਧੀ ਦਿਸ਼ਾਨੀ ਚੱਕਰਵਰਤੀ ਹੈ।70ਵੇਂ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਵਿੱਚ, ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਕਰੀਅਰ ਦੀ ਸ਼ੁਰੂਆਤ 1976 ਵਿੱਚ ਫਿਲਮ ‘ਮ੍ਰਿਗਯਾ’ ਨਾਲ ਹੋਈ, ਜਿੱਥੇ ਇੱਕ ਸੰਥਾਲ ਬਾਗੀ ਦੀ ਭੂਮਿਕਾ ਨੇ ਉਸਨੂੰ ਸਰਵੋਤਮ ਅਭਿਨੇਤਾ ਦਾ ਰਾਸ਼ਟਰੀ ਫਿਲਮ ਅਵਾਰਡ ਦਿੱਤਾ। ਉਸਨੇ ਬਾਅਦ ਵਿੱਚ ‘ਤਹਦਰ ਕਥਾ’ (1992) ਅਤੇ ‘ਸਵਾਮੀ ਵਿਵੇਕਾਨੰਦ’ (1998) ਵਿੱਚ ਆਪਣੇ ਪ੍ਰਦਰਸ਼ਨ ਲਈ ਦੋ ਹੋਰ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤੇ।

Spread the love