ਏਅਰਪੋਰਟ ਤੋਂ 15 ਕਿਲੋ ਸੋਨੇ ਸਮੇਤ ਅਦਾਕਾਰਾ ਗ੍ਰਿਫ਼ਤਾਰ

ਕੰਨੜ ਅਦਾਕਾਰਾ ਰਾਣਿਆ ਰਾਓ ਨੂੰ 3 ਮਾਰਚ ਦੀ ਦੇਰ ਸ਼ਾਮ ਨੂੰ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ 14.8 ਕਿਲੋਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਬੁੱਧਵਾਰ (5 ਮਾਰਚ) ਨੂੰ ਸਾਹਮਣੇ ਆਈ ਹੈ।ਮਿਲੀ ਜਾਣਕਰੀ ਅਨੁਸਾਰ ਰਾਣਿਆ ਕਰਨਾਟਕ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਉਸਨੇ ਕੰਨੜ ਫ਼ਿਲਮਾਂ ਮਾਨਿਕਿਆ ਅਤੇ ਪਟਕੀ ਵਿੱਚ ਕੰਮ ਕੀਤਾ ਹੈ। ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।ਰਾਣਿਆ ਨੇ ਆਪਣੇ ਸਰੀਰ ‘ਤੇ ਟੇਪ ਲਗਾ ਕੇ ਸੋਨਾ ਲੁਕੋਇਆ ਹੋਇਆ ਸੀ। ਆਪਣੇ ਕੱਪੜਿਆਂ ਵਿੱਚ ਸੋਨਾ ਲੁਕਾਉਣ ਲਈ, ਉਸਨੇ ਸੋਧੀਆਂ ਹੋਈਆਂ ਜੈਕਟਾਂ ਅਤੇ ਗੁੱਟ ਦੀਆਂ ਬੈਲਟਾਂ ਦੀ ਵਰਤੋਂ ਕੀਤੀ।

Spread the love