ਫ਼ੌਜ ਦੀ ਸੋਸ਼ਲ ਮੀਡੀਆ ‘ਤੇ ਨਿੰਦਾ ਕਰਨ ਵਾਲੇ ਸਾਬਕਾ ਮੇਜਰ ਤੇ ਕੈਪਟਨ ਨੂੰ 14 ਅਤੇ 12 ਸਾਲ ਦੀ ਸਜ਼ਾ

ਪਾਕਿਸਤਾਨੀ ਫ਼ੌਜ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਉਡਾਉਣ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਣ ਵਾਲੇ ਮੇਜਰ (ਸੇਵਾਮੁਕਤ) ਆਦਿਲ ਫ਼ਾਰੂਕ ਰਾਜਾ ਅਤੇ ਕੈਪਟਨ (ਸੇਵਾਮੁਕਤ) ਹੈਦਰ ਰਜ਼ਾ ਮੇਹਦੀ ਨੂੰ ਉਨ੍ਹਾਂ ਦੇ ਫ਼ੀਲਡ ਜਨਰਲ ਕੋਰਟ ਮਾਰਸ਼ਲ ਤੋਂ ਬਾਅਦ ਦੇਸ਼ ਧ੍ਰੋਹ ਲਈ ਕ੍ਰਮਵਾਰ 14 ਅਤੇ 12 ਸਾਲ ਦੀ ਸਜ਼ਾ ਸੁਣਾਈ ਗਈ ਹੈ । ਉਕਤ ਦੋਵਾਂ ਅਧਿਕਾਰੀਆਂ ਵਿਰੁੱਧ ਜਾਸੂਸੀ ਕਰਨ ਅਤੇ ਰਾਜ ਦੀ ਸੁਰੱਖਿਆ ਤੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਵੀ ਮਾਮਲਾ ਦਰਜ ਕੀਤਾ ਗਿਆ ਹੈ । ਦੋਵੇਂ ਅਧਿਕਾਰੀਆਂ ਦੇ ਰੈਂਕ ਜ਼ਬਤ ਕਰ ਲਏ ਗਏ ਹਨ ।ਹਾਲਾਂਕਿ, ਰਾਜਾ ਅਤੇ ਮੇਹਦੀ ਦੋਵੇਂ ਹੀ ਇਸ ਵੇਲੇ ਪਾਕਿਸਤਾਨ ਤੋਂ ਬਾਹਰ ਰਹਿ ਰਹੇ ਹਨ ।

Spread the love