ਮਹਿਲਾ ਡਿਪਲੋਮੈਟ ਕਰਦੀ ਸੀ ਸੋਨੇ ਦੀ ਤਸਕਰੀ, ਫੜਿਆ 25 ਕਿਲੋ ਸੋਨਾ

ਭਾਰਤ ਵਿੱਚ ਸੀਨੀਅਰ ਅਫਗਾਨ ਡਿਪਲੋਮੈਟ ਜ਼ਕੀਆ ਵਾਰਦਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਉਸ ਨੂੰ ਪਿਛਲੇ ਹਫ਼ਤੇ ਮੁੰਬਈ ਏਅਰਪੋਰਟ ‘ਤੇ ਦੁਬਈ ਤੋਂ ਕਰੀਬ 19 ਕਰੋੜ ਰੁਪਏ ਦੀ ਕੀਮਤ ਦਾ 25 ਕਿਲੋ ਸੋਨਾ ਤਸਕਰੀ ਕਰਨ ਦੇ ਦੋਸ਼ ‘ਚ ਫੜਿਆ ਗਿਆ ਸੀ ਪਰ ਵਿਦੇਸ਼ੀ ਡਿਪਲੋਮੈਟ ਹੋਣ ਕਾਰਨ ਉਹ ਗ੍ਰਿਫ਼ਤਾਰੀ ਤੋਂ ਬਚ ਗਈ ਸੀ।ਹਾਲਾਂਕਿ ਉਨ੍ਹਾਂ ਨੇ ਆਪਣੇ ਅਸਤੀਫੇ ਦਾ ਕਾਰਨ ਆਪਣੇ ‘ਤੇ ਹੋਏ ਨਿੱਜੀ ਹਮਲਿਆਂ ਅਤੇ ਲਗਾਤਾਰ ਹੋ ਰਹੀ ਮਾਣਹਾਨੀ ਨੂੰ ਦੱਸਿਆ ਹੈ ਪਰ ਉਨ੍ਹਾਂ ਦੇ ਅਸਤੀਫੇ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।

Spread the love