ਸਵਾਤੀ ਦੀ ਮੈਡੀਕਲ ਰਿਪੋਰਟ ਮਗਰੋਂ ਕੇਜਰੀਵਾਲ ਦੇ PA ਬਿਭਵ ਕੁਮਾਰ ਨੂੰ ਲਿਆ ਹਿਰਾਸਤ ‘ਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 13 ਮਈ ਨੂੰ ਹੋਏ ਕੁੱਟਮਾਰ ਦੇ ਮਾਮਲੇ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਆ ਗਈ ਹੈ। ਰਿਪੋਰਟ ‘ਚ ਸਵਾਤੀ ਮਾਲੀਵਾਲ ਦੀ ਅੱਖ ਅਤੇ ਲੱਤ ‘ਤੇ ਸੱਟ ਦੇ ਨਿਸ਼ਾਨ ਦਾ ਜ਼ਿਕਰ ਹੈ। ਇਸ ਦੀਆਂ 2 ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦਿੱਲੀ ਪੁਲਿਸ ਨੇ 16 ਮਈ ਨੂੰ ਰਾਤ 11 ਵਜੇ ਸਵਾਤੀ ਦਾ ਏਮਜ਼ ਤੋਂ ਮੈਡੀਕਲ ਕਰਵਾਇਆ ਸੀ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਸੀਐਮ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ।

Spread the love