ਤਾਇਵਾਨ ਤੋਂ ਬਾਅਦ ਭੂਚਾਲ ਨਾਲ ਹਿੱਲਿਆ ਜਪਾਨ

ਜਪਾਨ ਦੇ ਹੋਨਸ਼ੂ ਦੇ ਉੱਤਰੀ ਤੱਟ ‘ਤੇ ਵੀਵਾਰ ਸਵੇਰੇ 6.1 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਨੇ ਇਹ ਜਾਣਕਾਰੀ ਦਿਤੀ। ਜਾਪਾਨ ਵਿਚ ਭੂਚਾਲ ਦੀ ਡੂੰਘਾਈ 55 ਕਿਲੋਮੀਟਰ ਸੀ ਜੋ ਜਾਪਾਨ ਵਿਚ ਭਾਰਤੀ ਸਮੇਂ ਅਨੁਸਾਰ ਸਵੇਰੇ 8:46 ਵਜੇ ਆਇਆ।ਇਸ ਘਟਨਾ ‘ਚ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਭੂਚਾਲ ਤਾਇਵਾਨ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਆਇਆ ਹੈ, ਜਿਸ ‘ਚ ਹੁਣ ਤਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।

Spread the love