ਸੰਸਦ ‘ਚ ਹਮਲੇ ਮਗਰੋਂ 15 ਮੈਂਬਰ ਪੂਰੇ ਸੈਸ਼ਨ ਲਈ ਕੀਤੇ ਗਏ ਮੁਅੱਤਲ !

ਬੀਤੇ ਦਿਨ ਸੰਸਦ ’ਚ ਹੋਏ ਹਮਲੇ ਮਗਰੋਂ ਸੁਰੱਖਿਆ ’ਚ ਢਿੱਲ ਨੂੰ ਲੈ ਕੇ ਵੀਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ’ਚ ਭਾਰੀ ਹੰਗਾਮਾ ਹੋਇਆ। ਹੰਗਾਮਾ ਇੰਨਾ ਵਧ ਗਿਆ ਕਿ ਕਈ ਸੰਸਦ ਮੈਂਬਰਾਂ ਨੂੰ ਰਾਜ ਸਭਾ ਤੇ ਲੋਕ ਸਭਾ ਦੋਵਾਂ ਸਦਨਾਂ ਤੋਂ ਮੁਅੱਤਲ ਕਰਨਾ ਪਿਆ। ਸਦਨ ’ਚ ਹੰਗਾਮੇ ਕਾਰਨ ਅੱਜ 15 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ’ਚੋਂ ਇੱਕ ਰਾਜ ਸਭਾ ਮੈਂਬਰ ਡੇਰੇਕ ਓ ਬ੍ਰਾਇਨ ਹਨ ਤੇ ਬਾਕੀ 14 ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਹਨ। ਇਸ ਤੋਂ ਪਹਿਲਾਂ ਹੰਗਾਮੇ ਕਾਰਨ ਕਾਂਗਰਸ ਦੇ ਪੰਜ ਲੋਕ ਸਭਾ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Spread the love