ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ!, AI ਰੋਬੋਟਾਂ ਬਾਰੇ ਬਹਿਸ ਛਿੜੀ

ਚੀਨ ਵਿੱਚ ਇੱਕ ਤਿਉਹਾਰ ਦੇ ਸਮਾਗਮ ’ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਸ ਨੇ ਏਆਈ (ਮਨਸੂਈ ਬੁੱਧੀ) ਦੁਆਰਾ ਸੰਚਾਲਿਤ ਰੋਬੋਟਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸੁਰੱਖਿਆ ਗਾਰਡਾਂ ਕੋਲ ਖੜ੍ਹਾ ਇੱਕ ਰੋਬੋਟ ਲੋਕਾਂ ਵੱਲ ਬੇਤਰਤੀਬੇ ਢੰਗ ਨਾਲ ਵਧਦਾ ਦਿਖਾਈ ਦਿੰਦਾ ਹੈ ਜੋ ਕਿ ਬਾਅਦ ਵਿਚ ਸੁਰੱਖਿਆ ਕਰਮੀ ਦੇ ਦਖਲ ਤੋਂ ਬਾਅਦ ਪਿੱਛੇ ਹਟਦਾ ਹੈ।

Spread the love