ਏਅਰ ਇੰਡੀਆ, ਇੰਡੀਗੋ, ਵਿਸਤਾਰਾ ਨੇ ਢਾਕਾ ਲਈ ਉਡਾਣਾਂ ਰੱਦ ਕੀਤੀਆਂ

ਏਅਰ ਇੰਡੀਆ ਨੇ ਬੰਗਲਾਦੇਸ਼ ਵਿੱਚ ਵੱਡੀ ਪੱਧਰ ’ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਾਲੇ ਅੱਜ ਦਿੱਲੀ ਤੋਂ ਢਾਕਾ ਲਈ ਆਪਣੀ ਸਵੇਰ ਦੀ ਉਡਾਣ ਰੱਦ ਕਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਤੇ ਵਿਸਤਾਰਾ ਨੇ ਬੰਗਲਾਦੇਸ਼ ਦੀ ਰਾਜਧਾਨੀ ਲਈ ਅੱਜ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਪਨੀ ਨੇ ਢਾਕਾ ਲਈ ਆਪਣੀ ਸਵੇਰੇ ਦੀ ਉਡਾਣ ਰੱਦ ਕਰ ਦਿੱਤੀ ਹੈ ਅਤੇ ਉਹ ਦਿਨ ਵਿੱਚ ਫੈਸਲਾ ਲਵੇਗੀ ਕਿ ਬੰਗਲਾਦੇਸ਼ ਦੀ ਰਾਜਧਾਨੀ ਲਈ ਸ਼ਾਮ ਦੀ ਉਡਾਣ ਚਲਾਉਣੀ ਹੈ ਜਾਂ ਨਹੀਂ।

Spread the love