ਰਾਜਸਥਾਨ ‘ਚ 1992 ਦੇ ਬਹੁਤ ਚਰਚਿਤ ਅਜਮੇਰ ਸੈਕਸ ਅਤੇ ਬਲੈਕਮੇਲ ਸਕੈਂਡਲ ‘ਚ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਗਿਆ ਹੈ। ਅਦਾਲਤ ਨੇ ਛੇ ਦੋਸ਼ੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਸਾਰੇ ਛੇ ਦੋਸ਼ੀਆਂ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਅਜਮੇਰ ਦੀ ਪੋਕਸੋ ਅਦਾਲਤ ਨੇ 6 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਮਾਮਲਾ ਮੇਓ ਕਾਲਜ ਦੀਆਂ 100 ਤੋਂ ਵੱਧ ਵਿਦਿਆਰਥਣਾਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਸੀ। ਉਸ ਸਮੇਂ ਸਾਰੇ ਮੁਲਜ਼ਮ ਅਦਾਲਤ ਵਿੱਚ ਮੌਜੂਦ ਸਨ।ਇਹ ਮਾਮਲਾ 32 ਸਾਲ ਪੁਰਾਣਾ ਹੈ, ਜਦੋਂ ਅਜਮੇਰ ਦੇ ਮਸ਼ਹੂਰ ਮੇਓ ਕਾਲਜ ਦੀਆਂ 100 ਤੋਂ ਵੱਧ ਵਿਦਿਆਰਥਣਾਂ ਨੂੰ ਮੁਲਜ਼ਮਾਂ ਨੇ ਫੋਟੋਆਂ ਖਿਚ ਕੇ ਬਲੈਕਮੇਲ ਕੀਤਾ ਸੀ। ਮੁਲਜ਼ਮਾਂ ਵਿੱਚ ਨਫੀਸ ਚਿਸ਼ਤੀ, ਨਸੀਮ ਉਰਫ ਟਾਰਜ਼ਨ, ਸਲੀਮ ਚਿਸ਼ਤੀ, ਇਕਬਾਲ ਭਾਟੀ, ਸੋਹੇਲ ਗਨੀ ਅਤੇ ਸਈਦ ਜ਼ਮੀਨ ਹੁਸੈਨ ਸ਼ਾਮਲ ਹਨ। POCSO ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਪਾਇਆ ਹੈ। ਦੋਸ਼ੀ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ‘ਚ ਲੈ ਲਿਆ।ਇਸ ਮਾਮਲੇ ‘ਚ ਕੁੱਲ 18 ਲੋਕ ਦੋਸ਼ੀ ਸਨ। ਇਨ੍ਹਾਂ ‘ਚੋਂ 9 ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ, ਜਦਕਿ ਇਕ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਖ਼ਿਲਾਫ਼ ਵਪਾਰੀ ਦੇ ਬੇਟੇ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਵੱਖਰਾ ਕੇਸ ਚੱਲ ਰਿਹਾ ਹੈ। ਇਕ ਮੁਲਜ਼ਮ ਅਜੇ ਫਰਾਰ ਹੈ, ਜਿਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ। ਇਸ ਮਾਮਲੇ ‘ਚ 6 ਦੋਸ਼ੀਆਂ ‘ਤੇ ਸੁਣਵਾਈ ਇਸ ਸਾਲ ਜੁਲਾਈ ‘ਚ ਪੂਰੀ ਹੋ ਗਈ ਸੀ ਅਤੇ 8 ਅਗਸਤ ਨੂੰ ਫੈਸਲਾ ਸੁਣਾਇਆ ਜਾਣਾ ਸੀ। ਪਰ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਫੈਸਲੇ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਸਜ਼ਾ ਦੀ ਮਿਆਦ ‘ਤੇ ਟਿਕੀਆਂ ਹੋਈਆਂ ਹਨ।