ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਦੇ ਬਜਰ ਗੁਨਾਹ ਨੂੰ ਮੱਦੇਨਜ਼ਰ ਰੱਖ ਦਿਆਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਖਤ ਸਜਾ ਲਾਈ ਕੇ ਘਰ ਬੈਠਾਉਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਪਰਧਾਨ ਅਜਿਹੇ ਬਜਰ ਗੁਨਾਹ ਕਰਨ ਦੀ ਜੁਰਅੱਤ ਨਾ ਕਰ ਸਕੇ । ਉਨਾ ਸਲਾਹ ਦਿੱਤੀ ਕਿ ਅਜਿਹੇ ਵਿਅਕਤੀਆਂ ਨੂੰ ਘਟੋ-ਘੱਟ 10 ਸਾਲ ਰਾਜਸੀ ਤੇ ਧਾਰਮਿਕ ਸਮਾਗਮਾਂ ਚ ਸ਼ਮੂਲੀਅਤ ਕਰਨ ਤੋ ਵਾਂਝੇ ਕਰ ਦੇਣਾ ਚਾਹੀਦਾ ਹੈ। ਸਾਬਕਾ ਸਪੀਕਰ ਨੇ ਸਵਾਲ ਕੀਤਾ ਹੈ ਕਿ “ਕੀ ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਖੀ ਚੋਂ ਛੇਕੇ ਬਲਾਤਕਾਰੀ ਸੌਦਾ-ਸਾਧ ਨਾਲ ਮੇਲ ਜੋਲ ਰੱਖਣਾ ਚਾਹੀਦਾ ਸੀ ???? ” ਮੌਜੂਦਾ ਬਣੇ ਪੰਥ ਵਿਰੋਧੀ ਹਲਾਤਾਂ ਤੋਂ ਚਿੰਤਤ ਰਵੀਇੰਦਰ ਸਿੰਘ ਨੇ ਪੰਚ ਪ੍ਰਧਾਨੀ ਸਿਧਾਂਤ ਤੇ ਪਹਿਰਾ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਜੇ ਪੰਜਾਬ ਅਤੇ ਪੰਥਕ ਹਿਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਜਬੂਤ ਨਾ ਕੀਤਾ ਗਿਆ ਤਾਂ ਸਾਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ।ਪੰਜਾਬ ਸਰਹੱਦੀ ਤੇ ਸਿੱਖ ਪ੍ਰਭਾਵ ਵਾਲਾ ਸੂਬਾ ਹੈ। ਉਨਾ ਦੋਸ਼ ਲਾਇਆ ਕਿ ਬਤੌਰ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਤੇ ਉਪ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਤੇ ਉਨਾ ਦੇ ਪਰਿਵਾਰ ਨੇ ਬਜਰ ਗੁਨਾਹ ਕਰਕੇ ,ਸ਼ਹੀਦਾਂ ਦੀ ਮਹਾਨ ਜੱਥੇਬੰਦੀ ਦਾ ਬੇਹੱਦ ਨੁਕਸਾਨ ਕੀਤਾ ਹੈ।ਸਿੱਖੀ ਸਿਧਾਂਤ ਖਤਮ ਕਰਨ ਨਾਲ ਸਿੱਖ ਪੰਥ ਕਾਸੇ ਜੋਗਾ ਨਹੀ ਰਿਹਾ। ਸ਼੍ਰੋਮਣੀ ਅਕਾਲੀ ਦਲ ਦੀ ਜਮਾਨਤ ਜਬਤ ਹੋ ਗਈ ਹੈ।