ਐਲਬਰਟਾ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਬਦੀਲੀ, ਅੰਕ ਅਧਾਰਿਤ ਪ੍ਰਣਾਲੀ 30 ਸਤੰਬਰ ਤੋਂ ਹੋਵੇਗੀ ਸ਼ੁਰੂ

ਐਲਬਰਟਾ ਪ੍ਰੋਵਿੰਸ ਵੱਲੋਂ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ , ਐਲਬਰਟਾ ਅਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਬਦੀਲੀ ਕਰਨ ਦਾ ਐਲਾਨ ਕੀਤਾ ਗਿਆ ਹੈ ।30 ਸਤੰਬਰ 2024 ਤੋਂ ਨਵੇਂ ਨਿਯਮਾਂ ਅਨੁਸਾਰ, ਇਕ ਨਵਾਂ ਅੰਕ ਅਧਾਰਿਤ, ਐਕਸਪ੍ਰੈਸ਼ਨ ਆਫ਼ ਇੰਟਰਸਟ ਸਿਸਟਮ ਲਾਗੂ ਹੋਵੇਗਾ ਜਿਸ ਮੁਤਾਬਿਕ ਬਿਨੈਕਾਰਾਂ ਨੂੰ ਵੱਖ ਵੱਖ ਚੀਜ਼ਾਂ ਦੇ ਅੰਕ ਮਿਲਣਗੇ ।ਜਾਣਕਾਰੀ ਮੁਤਾਬਿਕ ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਅੰਕਾਂ ਮੁਤਾਬਿਕ ਦਰਜਾਬੰਦੀ ਕੀਤੀ ਜਾਵੇਗੀ। ਸੂਬੇ ਵਿੱਚ ਕਾਮਿਆਂ ਦੀ ਲੋੜ ਦੇ ਆਧਾਰ ‘ਤੇ ਵੀ ਪੀ ਆਰ ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੋ ਤਰੀਕੇ ਨਾਲ ਕੰਮ ਕਰਦੀ ਹੈ । ਜਿੱਥੇ ਫ਼ੈਡਰਲ ਪੱਧਰ ਉਪਰ ਪੀ ਆਰ ਲਈ ਵੱਖ ਵੱਖ ਪ੍ਰੋਗਰਾਮ ਚਲਦੇ ਹਨ , ਉਥੇ ਹੀ ਸੂਬਿਆਂ ਦੇ ਆਪਣੇ ਪ੍ਰੋਗਰਾਮ ਹੁੰਦੇ ਹਨ । ਦੋਵਾਂ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹੀ ਸਲਾਨਾ ਟੀਚੇ ਨਿਰਧਾਰਿਤ ਹੁੰਦੇ ਹਨ ।ਕੈਨੇਡਾ ਵੱਲੋਂ 2024 ਦੌਰਾਨ 4 ਲੱਖ 85 ਹਜ਼ਾਰ ਵਿਅਕਤੀਆਂ ਨੂੰ ਪੀ ਆਰ ਦੇਣ ਦਾ ਟੀਚਾ ਹੈ ।

Spread the love