ਅਮਰੀਕਾ : ਘਰ ‘ਚ ਹੋਈ ਗੋਲੀਬਾਰੀ ‘ਚ 4 ਲੋਕਾਂ ਦੀ ਮੌ.ਤ

ਅਮਰੀਕਾ ਦੇ ਕੇਂਟਕੀ ਦੇ ਇਕ ਘਰ ਵਿਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਬਾਅਦ ਵਿਚ ਘਰੋਂ ਭੱਜਦੇ ਸਮੇਂ ਮਾਰ ਦਿੱਤਾ ਗਿਆ। ਸ਼ਹਿਰ ਦੇ ਪੁਲਿਸ ਵਿਭਾਗ ਨੇ ਇਕ ਰਿਲੀਜ਼ ਵਿਚ ਕਿਹਾ ਕਿ ਜਦੋਂ ਪੁਲਿਸ ਸਵੇਰੇ 2:50 ਵਜੇ ਫਲੋਰੈਂਸ ਦੇ ਇਕ ਘਰ ਵਿਚ ਪਹੁੰਚੀ ਤਾਂ 7 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲਸ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਨੂੰ ਗੰਭੀਰ ਹਾਲਤ ਵਿਚ ਸਿਨਸਿਨਾਟੀ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Spread the love