ਅਮਰੀਕਾ : ਇਕ ਗੁਜਰਾਤੀ ਮੀਤ ਪਟੇਲ 1 ਮਿਲੀਅਨ ਡਾਲਰ ਦੇ ਲਾਟਰੀ ਘੁਟਾਲੇ ‘ਚ ਗ੍ਰਿਫਤਾਰ

ਨਿਊਯਾਰਕ, 2 ਅਗਸਤ (ਰਾਜ ਗੋਗਨਾ) – ਬੀਤੇਂ ਦਿਨ ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਇੱਕ ਗੁਜਰਾਤੀ ਭਾਰਤੀ ਗੈਸ ਸਟੇਸ਼ਨ ਦੇ ਨਾਲ ਸਥਿੱਤ ਇਕ ਸਟੋਰ ਕਲਰਕ ਨੂੰ ਕਥਿਤ ਤੌਰ ‘ਤੇ ਇੱਕ ਗਾਹਕ ਦੀ ਜੇਤੂ ਲਾਟਰੀ ਟਿਕਟ ਨੂੰ ਚੋਰੀ ਕਰਨ ਅਤੇ ਇਨਾਮ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲਰਕ ਮੀਤ ਪਟੇਲ, 23, ‘ਤੇ ਰਦਰਫੋਰਡ ਕਾਉਂਟੀ ਸ਼ੈਰਿਫ ਦੇ ਦਫਤਰ, ਟੇਨੇਸੀ, ਯੂਐਸ ਦੁਆਰਾ 250,000 (ਢਾਈ ਲੱਖ ਡਾਲਰ ) ਤੋਂ ਵੱਧ ਦੀ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਇੱਕ ਮੁਰਫ੍ਰੀਸਬੋਰੋ ਨਾਮੀਂ ਗੈਸ ਸਟੇਸ਼ਨ ‘ਤੇ ਸਥਿੱਤ ਸਟੋਰ ਵਿੱਖੇਂ ਵਾਪਰੀ, ਜਿੱਥੇ ਇੱਕ ਗਾਹਕ ਨੇ ਦੋ ਡਾਇਮੰਡ ਅਤੇ ਗੋਲਡ ਸਕ੍ਰੈਚ-ਆਫ ਦੀਆਂ ਟਿਕਟਾਂ ਖਰੀਦੀਆਂ। ਸਾਰੀਆਂ ਟਿਕਟਾਂ ਨੂੰ ਸਕ੍ਰੈਚ ਕਰਨ ਦੀ ਬਜਾਏ, ਗਾਹਕ ਨੇ ਸਿਰਫ ਬਾਰ ਕੋਡਾਂ ਨੂੰ ਸਕ੍ਰੈਚ ਕੀਤਾ ਅਤੇ ਪਟੇਲ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਕਿ ਕੀ ਉਹ ਜੇਤੂ ਹਨ ਜਾ ਕਿ ਨਹੀ।
ਸਟੋਰ ਕਲਰਕ ਪਟੇਲ ਨੇ ਗਾਹਕ ਨੂੰ ਦੱਸਿਆ ਕਿ ਇੱਕ ਟਿਕਟ ਵਿੱਚ 40 ਡਾਲਰ ਹੈ ।ਅਤੇ ਉਸ ਨੂੰ 40 ਡਾਲਰ ਦਾ ਇਨਾਮ ਦਿੱਤਾ। ਹਾਲਾਂਕਿ, ਉਸਨੇ ਦੂਜੀ ਟਿਕਟ ਬਾਰੇ ਝੂਠ ਬੋਲਿਆ, ਜਿਸ ਵਿੱਚ 1 ਮਿਲੀਅਨ ਡਾਲਰ ਦਾ ਇਨਾਮ ਸੀ, ਇਹ ਕਹਿੰਦੇ ਹੋਏ ਕਿ ਇਹ ਇੱਕ ਜੇਤੂ ਨਹੀਂ ਸੀ ਅਤੇ ਇਸ ਨੂੰ ਉਸ ਨੇ ਸੁੱਟ ਦਿੱਤਾ।
ਟੈਨੇਸੀ ਰਾਜ ਲਾਟਰੀ ਜਾਂਚਕਰਤਾਵਾਂ ਦੇ ਦੁਆਰਾ ਸਮੀਖਿਆ ਕੀਤੀ ਗਈ ਨਿਗਰਾਨੀ ਫੁਟੇਜ ਵਿੱਚ ਕਲਰਕ ਪਟੇਲ ਨੂੰ ਦੋਵੇਂ ਟਿਕਟਾਂ ਸਕੈਨ ਕਰਦੇ ਹੋਏ ਅਤੇ ਫਿਰ ਇੱਕ ਨੂੰ ਰੱਦੀ ਵਿੱਚ ਸੁੱਟਦੇ ਹੋਏ ਦਿਖਾਇਆ ਗਿਆ।
ਵੀਡੀਓ ਵਿੱਚ ਬਾਅਦ ਵਿੱਚ ਪਟੇਲ ਨੇ ਰੱਦੀ ਵਿੱਚੋਂ ਰੱਦੀ ਟਿਕਟ ਲੈ ਕੇ ਆਪਣੀ ਜੇਬ ਵਿੱਚ ਪਾ ਰਿਹਾ ਸੀ। ਡਿਟੈਕਟਿਵ ਡੇਨਿਸ ਵਾਰਡ ਦੇ ਅਨੁਸਾਰ, ਪਟੇਲ ਨੂੰ ਸਟੋਰ ਵਿੱਚ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ ਜਦੋਂ ਇਹ ਅਹਿਸਾਸ ਹੋਇਆ ਕਿ ਟਿਕਟ ਵਿੱਚ 1 ਮਿਲੀਅਨ ਡਾਲਰ ਦਾ ਇਨਾਮ ਸੀ। ਜਦੋਂ ਪਟੇਲ ਨੇ ਨੈਸ਼ਵਿਲ ਸ਼ਹਿਰ ਵਿੱਚ ਟੈਨੇਸੀ ਲਾਟਰੀ ਹੈੱਡਕੁਆਰਟਰ ਵਿੱਚ ਇਨਾਮ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਰਮਚਾਰੀਆਂ ਨੂੰ ਉਸਦੀ ਕਹਾਣੀ ‘ਤੇ ਪੂਰਾ ਸ਼ੱਕ ਹੋ ਗਿਆ। ਲੈਫਟੀਨੈਂਟ ਡਿਟੈਕਟਿਵ ਸਟੀਵ ਕ੍ਰੇਗ ਨੇ ਦੱਸਿਆ ਕਿ ਲਾਟਰੀ ਅਧਿਕਾਰੀਆਂ ਨੇ ਟਿਕਟ ਰੱਖਣ ਦੌਰਾਨ ਉਸ ਨੂੰ ਬਾਅਦ ਵਿੱਚ ਵਾਪਸ ਆਉਣ ਲਈ ਕਿਹਾ। ਪਟੇਲ ਹੁਣ ਪੁਲਿਸ ਦੀ ਹਿਰਾਸਤ ਵਿੱਚ ਹੈ, ਇਸ ਮਹੀਨੇ ਦੇ ਅੰਤ ਵਿੱਚ ਅਦਾਲਤੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਅਧਿਕਾਰੀਆਂ ਨੇ ਟਿਕਟ ਦੇ ਸਹੀ ਮਾਲਕ ਦਾ ਪਤਾ ਲਗਾਉਣ ਵਿੱਚ ਪੂਰੇ ਕਾਮਯਾਬ ਰਹੇ, ਜੋ ਪੁਲਿਸ ਦੁਆਰਾ ਸੰਪਰਕ ਕੀਤੇ ਜਾਣ ਤੱਕ ਉਸਦੀ ਹੋਈ ਜਿੱਤ ਤੋਂ ਅਣਜਾਣ ਸੀ।

Spread the love