ਅਮਰੀਕਾ ਨੂੰ ਮਿਲਿਆ ਇੱਕ ਨਵਾਂ “ਰਾਸ਼ਟਰੀ ਪੰਛੀ”

ਅਮਰੀਕਾ ਨੂੰ ਨਵੇਂ ਰਾਸ਼ਟਰਪਤੀ ਦੇ ਨਾਲ-ਨਾਲ ਨਵਾਂ ਰਾਸ਼ਟਰੀ ਪੰਛੀ ਵੀ ਮਿਲ ਗਿਆ ਹੈ। ਅਮਰੀਕਾ ‘ਚ 240 ਸਾਲਾਂ ਤੋਂ ਵੱਧ ਸਮੇਂ ਤੋਂ ਸ਼ਕਤੀ ਦਾ ਪ੍ਰਤੀਕ ਬਣੇ ‘ਬਾਲਡ ਈਗਲ’ ਨੂੰ ਮੰਗਲਵਾਰ ਨੂੰ ਦੇਸ਼ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ। ਇਸ ਨੂੰ ਬਹੁਤ ਤਾਕਤਵਰ ਪੰਛੀ ਮੰਨਿਆ ਜਾਂਦਾ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਮਰੀਕਾ ਨੂੰ ਇਹ ਨਵਾਂ ਰਾਸ਼ਟਰੀ ਪੰਛੀ ਮਿਲ ਗਿਆ ਹੈ।ਡੋਨਾਲਡ ਟਰੰਪ 20 ਜਨਵਰੀ 2025 ਨੂੰ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

Spread the love