ਅਮਰੀਕਾ : ਭਾਰਤੀਆ ਨੇ ਹੀ ਇੱਕ ਭਾਰਤੀ ਵਿਦਿਆਰਥਣ ਨੂੰ ਪਸ਼ੂਆਂ ਦੀ ਤਰਾਂ 7 ਮਹੀਨੇ ਤੱਕ ਕੁੱਟਿਆ,ਤਿੰਨ ਘਰਾਂ ‘ਚ ਕਰਵਾਉਂਦੇ ਸੀ ਕੰਮ

ਨਿਊਯਾਰਕ, 2 ਦਸੰਬਰ (ਰਾਜ ਗੋਗਨਾ)- ਇਕ ਸਾਲ ਪਹਿਲਾਂ ਅਮਰੀਕਾ ਗਈ ਇਕ 20 ਸਾਲਾ ਦੀ ਭਾਰਤੀ ਵਿਦਿਆਰਥਣ ਦੇ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਅਤੇ ਬਦਸਲੂਕੀ ਕਰਨ ਵਾਲੇ ਅਤੇ ਉਸ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਵੀ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਹਨ। ਜਿੰਨਾਂ ਨੂੰ ਪੁਲਿਸ ਨੇ ਕੇਸ ਦਰਜ ਕਰਕੇ ਗ੍ਗ੍ਰਿਫਤਾਰ ਕਰ ਲਿਆ ਹੈ। ਭਾਰਤੀ ਮੂਲ ਦੀ ਇਕ 20 ਸਾਲਾ ਵਿਦਿਆਰਥਣ ਨੂੰ ਇੰਨਾਂ ਤਿੰਨ ਦੋਸ਼ੀਆਂ ਨੇ ਪਿਛਲੇ 7 ਮਹੀਨਿਆਂ ਤੋਂ ਬੰਧਕ ਬਣਾ ਕੇ ਰੱਖਿਆ ਅਤੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ।ਅਤੇ ਇਸ ਵਿਦਿਆਰਥਣ ਨੂੰ ਡੰਡੇ, ਬਿਜਲੀ ਦੀਆਂ ਤਾਰਾਂ, ਵਾਸ਼ਿੰਗ ਮਸ਼ੀਨ ਪਾਈਪ ਨਾਲ ਲਗਾਤਾਰ ਸੱਤ ਮਹੀਨੇ ਕੁੱਟਿਆ ਜਾਂਦਾ ਰਿਹਾ।ਅਤੇ ਘਰ ਦੇ ਕੰਮ ਵੀ ਉਸ ਤੋ ਹੀ ਕਰਵਾਏ ਜਾਂਦੇ ਸਨ। ਪੁਲਿਸ ਨੇ ਇਸ ਮਾਮਲੇ ‘ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਇਕ ਸਾਲ ਪਹਿਲਾਂ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਵਿੱਚ ਪੜ੍ਹਨ ਗਈ ਇੱਕ 20 ਸਾਲਾ ਵਿਦਿਆਰਥਣ ਦਾ ਹੈ। ਜਿਸ ਨੂੰ ਤਿੰਨ ਭਾਰਤੀ ਮੁਲਜ਼ਮਾਂ ਨੇ ਪਿਛਲੇ ਸੱਤ ਮਹੀਨਿਆਂ ਤੋਂ ਬੇਸਮੈਂਟ ਵਿੱਚ ਬੰਦ ਰੱਖਿਆ ਹੋਇਆ ਸੀ। ਅਤੇ ਉਹਨਾਂ ਨੇ ਇਸ ਵਿਦਿਆਰਥਣ ਤੋ ਹੋਮਵਰਕ ਕਰਵਾ ਕੇ ਡੰਡੇ, ਬਿਜਲੀ ਦੀਆਂ ਤਾਰਾਂ, ਰਾਡ, ਵਾਸ਼ਿੰਗ ਮਸ਼ੀਨ ਦੀ ਪਾਈਪ ਨਾਲ ਮਾਰਦੇ ਸਨ।ਅਮਰੀਕਾ ਦੇ ਮਿਸੌਰੀ ਰਾਜ ਦੀ ਪੁਲਿਸ ਨੇ ਸੇਂਟ ਚਾਰਲਸ ਕਾਉਂਟੀ ਵਿੱਚ ਹਾਈਵੇਅ ‘ਤੇ ਸਥਿੱਤ ਇੱਕ ਘਰ ਵਿੱਚ ਸੂਚਨਾ ਮਿਲਣ ‘ਤੇ ਜਦੋ ਪਹੁੰਚੀ ਅਤੇ ਉਸ ਵਿਦਿਆਰਥਣ ਨੂੰ ਬਚਾਇਆ। ਇਸ ਮਾਮਲੇ ਵਿੱਚ ਵਿਦਿਆਰਥਣ ਦੇ ਚਚੇਰੇ ਭਰਾ ਸਮੇਤ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਪੀੜਤਾਂ ਦਾ ਨਾਂ ਜਾਰੀ ਨਹੀਂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵੈਂਕਟੇਸ਼ ਸਤਰੂ, ਸ਼ਰਵਨ ਵਰਮਾ ਅਤੇ ਨਿਖਿਲ ਵਰਮਾ ਦੇ ਵਜੋਂ ਹੋਈ ਹੈ। ਪੁਲਿਸ ਨੇ ਮਨੁੱਖੀ ਤਸਕਰੀ, ਅਗਵਾ ਅਤੇ ਹਮਲੇ ਦੇ ਦੋਸ਼ਾਂ ਤਹਿਤ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਘਟਨਾ ‘ਚ ਪੁਲਿਸ ਦਾ ਮੁੱਖ ਸ਼ੱਕ ਵਿਦਿਆਰਥਣ ਦੇ ਚਚੇਰੇ ਭਰਾ ਵੈਂਕਟੇਸ਼ ‘ਤੇ ਹੈ। ਵੈਂਕਟੇਸ਼ ਉਸ ਨੂੰ ਘਰ ਰੱਖਦਾ ਸੀ ਅਤੇ ਘਰ ਦੇ ਕੰਮਾਂ ਤੋਂ ਇਲਾਵਾ ਉਹ ਆਈਟੀ ਕੰਪਨੀ ਦਾ ਕੰਮ ਵੀ ਘੰਟਿਆਂ ਬੱਧੀ ਉਸ ਕੋਲੋ ਘਰੋਂ ਹੀ ਕਰਵਾਉਂਦਾ ਸੀ।
ਪੁਲਿਸ ਨੂੰ 20 ਸਾਲਾ ਵਿਦਿਆਰਥਣ ਦੀ ਕੁੱਟਮਾਰ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ। ਵਿਦਿਆਰਥਣ ਦਾ ਦੋਸ਼ ਹੈ ਕਿ ਉਸ ਨੂੰ ਵਾਸ਼ਰੂਮ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਅਤੇ ਉਸ ਨੂੰ ਬਹੁਤ ਹੀ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅਤੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਟੁੱਟੀ ਹੋਈ ਇਸ ਭਾਰਤੀ ਵਿਦਿਆਰਥਣ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Spread the love