ਨਿਊਯਾਰਕ , 8 ਅਗਸਤ (ਰਾਜ ਗੋਗਨਾ)-ਅਮਰੀਕਾ ਚ’ ਇਕ ਤੇਲਗੂ ਭਾਰਤੀ ਵਿਦਿਆਰਥੀ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਉਹ ਹੋਸਟਲ ਵਾਪਸ ਜਾਣ ਲਈ ਇਕ ਟੈਕਸੀ ‘ਤੇ ਸਵਾਰ ਹੋ ਗਿਆ ਅਤੇ ਬਾਅਦ ‘ਚ ਲਾਪਤਾ ਹੋ ਗਿਆ। ਦੋਸਤਾਂ ਨੇ ਲਗਾਤਾਰ ਫੋਨ ਕਰਕੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਇਸ ਲਈ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਉਸ ਦੀ ਲਾਸ਼ ਮਿਲੀ। ਇਸ ਸਬੰਧੀ ਜਦੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਵਿੱਚ ਸੋਗ ਦਾ ਮਾਹੌਲ ਬਣ ਗਿਆ।ਜਿਸ ਦੀ ਪਛਾਣ 23 ਸਾਲਾ ਭਾਰਤੀ ਵਿਦਿਆਰਥੀ ਸਾਈ ਰੋਹਿਤ ਦੇ ਵਜੋ ਹੋਈ ਹੈ। ਮੂਲ ਰੂਪ ਵਿੱਚ ਭਾਰਤ ਦੇ ਤੇਲਗਾਨਾ ਦਾ ਰਹਿਣ ਵਾਲਾ ਇਹ ਨੌਜਵਾਨ ਵਿਦਿਆਰਥੀ ਮਾਸਟਰ ਆਫ਼ ਸਾਇੰਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ। ਉਸ ਨੇ ਮਿਸੂਰੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਹਾਲਾਂਕਿ, ਅਮਰੀਕਾ ਦੇ ਸੇਮਾਮਿਸ਼ ਵਿੱਚ ਇੱਕ ਝੀਲ ਵਿੱਚ ਸੈਰ ਕਰਨ ਲਈ ਜਾਣ ਤੋਂ ਬਾਅਦ ਉਸਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੇ ਅਮਰੀਕਾ ਆਉਣ ਤੋਂ ਪਹਿਲਾਂ ਭਾਰਤ ਵਿੱਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ। ਬਾਅਦ ਵਿੱਚ ਦਸੰਬਰ 2023 ਵਿੱਚ, ਉਹ ਆਪਣੀ ਉੱਚ ਸਿੱਖਿਆ ਲਈ ਅਮਰੀਕਾ ਦੇ ਸਿਆਟਲ ਵਿੱਚ ਆਇਆ। ਇੱਥੇ ਉਹ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਹੋਸਟਲ ਵਿੱਚ ਰਹਿ ਰਿਹਾ ਸੀ। ਜਿਸ ਕਮਰੇ ਵਿੱਚ ਉਹ ਰਹਿ ਰਿਹਾ ਸੀ, ਉਸ ਵਿਚ ਚਾਰ ਦੋਸਤ ਉਸ ਨਾਲ ਸਾਂਝਾ ਕਰ ਰਹੇ ਸਨ। ਲੰਘੀ 22 ਜੁਲਾਈ ਨੂੰ ਰੋਹਿਤ ਬਾਹਰ ਘੁੰਮਣ ਗਿਆ ਸੀ ਪਰ ਇਸ ਵਾਰ ਰਹੱਸਮਈ ਘਟਨਾ ਵਾਪਰ ਗਈ। ਜਿਸ ਕੈਬ ਤੋਂ ਉਹ ਹੋਸਟਲ ਵੱਲ ਆ ਰਿਹਾ ਸੀ, ਉਸ ਨੂੰ ਅੱਧ ਵਿਚਾਲੇ ਰੋਕ ਕੇ ਦੂਜੀ ਕੈਬ ਲੈ ਲਈ। ਹੁਣ ਅਜਿਹਾ ਕਰਦੇ ਸਮੇਂ ਕੋਈ ਵੀ ਦੋਸਤ ਉਸ ਨਾਲ ਸੰਪਰਕ ਨਹੀਂ ਕਰ ਰਿਹਾ ਸੀ।ਟੈਕਸੀ ਬਦਲਣ ਤੋਂ ਬਾਅਦ, ਉਹ ਲਾਪਤਾ ਹੋ ਗਿਆ ਹੈ ਅਤੇ ਦੋਸਤਾਂ ਨੇ ਕਈ ਫੋਨ ਕਾਲਾਂ ਕੀਤੀਆਂ, ਪਰ ਕੋਈ ਫਾਇਦਾ ਨਹੀਂ ਹੋਇਆ। ਕਈ ਘੰਟੇ ਬੀਤ ਗਏ ਪਰ ਰੋਹਿਤ ਦਾ ਫੋਨ ਬੰਦ ਸੀ। ਅਤੇ ਹੁਣ ਉਸ ਦੇ ਦੋਸਤਾਂ ਨੇ ਸਥਾਨਕ ਪੁਲਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਵੀ ਬਾਅਦ ਵਿਚ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਨੌਜਵਾਨ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ। ਰੋਹਿਤ ਦੀ ਲਾਸ਼ 24 ਜੁਲਾਈ ਨੂੰ ਸੇਮਾਮਿਸ਼ ਝੀਲ ਦੇ ਨੇੜੇ ਮਿਲੀ ਸੀ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਅਜੇ ਵੀ ਰਹੱਸ ਬਣਿਆ ਹੋਇਆ ਹੈ।