ਅਮਰੀਕਾ:ਜਿੰਮ ਵਿੱਚ ਚਾਕੂ ਮਾਰ ਕੇ ਜਖਮੀ ਕੀਤੇ ਭਾਰਤੀ ਵਿਦਿਆਰਥੀ ਦੀ ਹਸਪਤਾਲ ਵਿੱਚ ਮੌਤ

ਨਿਊਯਾਰਕ,9 ਨਵੰਬਰ (ਰਾਜ ਗੋਗਨਾ)-ਲੰਘੀ 29 ਅਕਤੂਬਰ ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਸਥਿੱਤ ਇਕ ਫਿਟਨੈਸ ਹੈਲੱਥ ਸੈਂਟਰ ਵਿੱਚ ਇਕ ਭਾਰਤੀ ਮੂਲ ਦੇ 24 ਸਾਲਾ ਦੇ ਭਾਰਤੀ ਵਿਦਿਆਰਥੀ ‘ਤੇ ਚਾਕੂ ਨਾਲ ਸਿਰ ਤੇ ਹਮਲਾ ਕੀਤਾ ਗਿਆ ਸੀ ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅੱਜ 10 ਦਿਨ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।ਮ੍ਰਿਤਕ ਵਾਲਪੇਰਾਇਸੋ ਯੂਨੀਵਰਸਿਟੀ ਦਾ ਸਾਇੰਸ ਕੰਪਿਊਟਰ ਦਾ ਵਿਦਿਆਰਥੀ ਸੀ।ਜਿਸ ਦਾ ਨਾਂ ਵਰੁਣ ਰਾਜ ਪੁਸ਼ਚਾ ਸੀ ਨੂੰ ਜਿਸ ਨੂੰ ਇਕ ਸਿਰ ਫਿਰੇ ਨੇ ਇੱਕ ਜਿੰਮ ਵਿੱਚ ਚਾਕੂ ਨਾਲ ਹਮਲਾ ਕਰ ਦਿੱਤਾ ਸੀ।ਹਮਲਾਵਰ ਦਾ ਨਾਂ ਜੋਰਡਨ ਐਂਡਰੇਡ ਸੀਜੋ ਜੇਲ੍ਹ ਵਿੱਚ ਨਜ਼ਰਬੰਦ ਹੈ।

Spread the love