ਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਆਉਂਦੇ ਸਿੱਖਾਂ ਲਈ ਪਾਕਿਸਤਾਨ ਨੇ On Arrival Visa ਕੀਤਾ ਸ਼ੁਰੂ

ਪਾਕਿਸਤਾਨ ਦੇ ਇੰਟੀਰੀਅਰ ਮੰਤਰੀ ਮੋਹਸਿਨ ਨਕਵੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ, ਕੈਨੇਡਾ ਤੇ ਯੂ.ਕੇ. ਤੋਂ ਪਾਕਿਸਤਾਨ ਆਉਣ ਵਾਲੇ ਸਿੱਖਾਂ ਨੂੰ 30 ਮਿੰਟਾਂ ਦੇ ਅੰਦਰ-ਅੰਦਰ ਮੁਫਤ ਵੀਜ਼ਾ ਆਨ ਅਰਾਈਵਲ ਮਿਲੇਗਾ। ਮੰਤਰੀ ਨੇ ਕਿਹਾ ਕਿ ਤੁਹਾਡਾ ਸਾਲ ਵਿਚ 10 ਵਾਰ ਪਾਕਿਸਤਾਨ ਆਉਣ ’ਤੇ ਸਵਾਗਤ ਹੈ। ਹਰ ਵਾਰੀ ਅਸੀਂ ਤੁਹਾਡਾ ਇਥੇ ਸਵਾਗਤ ਕਰਾਂਗੇ। ਮੰਤਰੀ ਨੇ ਕਿਹਾ ਕਿ ਬਿਨੈਕਾਰਾਂ ਨੂੰ ਸਿਰਫ 30 ਮਿੰਟ ਵਿਚ ਵੀਜ਼ਾ ਲੈਣ ਲਈ ਫਾਰਮ ਭਰਨਾ ਪਵੇਗਾ। ਉਹਨਾਂ ਨੇ ਅਮਰੀਕਾ ਤੋਂ ਆਏ ਸਿੱਖ ਵਫਦ ਨਾਲ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਹੈ।

Spread the love