ਮਸ਼ਹੂਰ ਅਮਰੀਕੀ ਅਦਾਕਾਰ ਕਾਰਲ ਵੇਦਰਸ ਦਾ ਦਿਹਾਂਤ ਹੋ ਗਿਆ ਹੈ। ਕਾਰਲ ਵੇਦਰਜ਼ 76 ਸਾਲ ਦੇ ਸਨ। ਖ਼ਬਰਾਂ ਮੁਤਾਬਕ, ਉਨ੍ਹਾਂ ਦੀ ਮੌਤ ਵੀ ਕੱਲ੍ਹ ਯਾਨੀ 2 ਫਰਵਰੀ ਨੂੰ ਹੋਈ ਹੈ। ‘ਰੌਕੀ’ ਫਰੈਂਚਾਇਜ਼ੀ ‘ਚ ਬਾਕਸਰ ਅਪੋਲੋ ਕ੍ਰੀਡ ਦੀ ਭੂਮਿਕਾ ਨਿਭਾਉਣ ਵਾਲੇ ਕਾਰਲ ਵੇਦਰਜ਼ ਦੀ ਮੌਤ ਤੋਂ ਪ੍ਰਸ਼ੰਸਕ ਸਦਮੇ ‘ਚ ਹਨ। ਕਾਰਲ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਬਹੁਤ ਦੁਖੀ ਹਾਂ। ਵੇਦਰਸ ਬਹੁਤ ਸਾਦਾ ਵਿਅਕਤੀ ਸੀ ਅਤੇ ਉਹ ਹਮੇਸ਼ਾ ਆਪਣੇ ਕੰਮ ਵੱਲ ਵੱਧ ਧਿਆਨ ਦਿੰਦਾ ਸੀ। ਕਾਰਲ ਨੂੰ ਟੀ. ਵੀ., ਫ਼ਿਲਮ, ਖੇਡਾਂ ਅਤੇ ਕਲਾ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਜੇਕਰ ਕਾਰਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਮੇਸ਼ਾ ਹੀ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਫ਼ਿਲਮਾਂ ਅਤੇ ਟੀ. ਵੀ. ‘ਚ 75 ਤੋਂ ਵੱਧ ਸ਼ੋਅ ਕੀਤੇ ਹਨ।