ਅੰਮ੍ਰਿਤਪਾਲ ਸਿੰਘ ਤੇ ਪੈਮ ਗੋਸਲ ਨੂੰ ਬ੍ਰਿਟੇਨ ’ਚ ਸਨਮਾਨ ਲਈ ਚੁਣਿਆ ਗਿਆ

ਨਵੇਂ ਸਾਲ ਮੌਕੇ ਬ੍ਰਿਟੇਨ ਵਿੱਚ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਦਸ ਤੋਂ ਵੱਧ ਸਿੱਖ ਵੀ ਸ਼ਾਮਲ ਹਨ।ਪੇਸ਼ੇ ਵਜੋਂ ਡਾਕਟਰ ਅੰਮ੍ਰਿਤਪਾਲ ਸਿੰਘ ਹੰਗਿਨ ਨੂੰ ਨਾਈਟਹੁੱਡ ਦਾ ਖ਼ਿਤਾਬ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਸਕਾਟਲੈਂਡ ਦੀ ਪਾਰਲੀਮੈਂਟ ਦੇ ਮੈਂਬਰ ਹਨ ਪੈਮ ਗੋਸਲ ਨੂੰ ਵੀ ਐੱਮਬੀਈ (ਮੈਂਬਰ ਆਫ ਬ੍ਰਿਟਿਸ਼ ਓਰਡਰ) ਦਾ ਖ਼ਿਤਾਬ ਦਿੱਤਾ ਗਿਆ ਹੈ।ਪੈਮ ਗੋਸਲ ਸਕਾਟਲੈਂਡ ਦੀ ਪਾਰਲੀਮੈਂਟ ਲਈ ਚੁਣੇ ਜਾਣ ਵਾਲੀ ਪਹਿਲੀ ਭਾਰਤੀ ਸਿੱਖ ਹੈ।ਦਿਨੇਂਦਰਾ ਸਿੰਘ ਗਿੱਲ, ਜਸਦੀਪ ਹਰੀ ਭਜਨ ਸਿੰਘ ਖਾਲਸਾ, ਸਵਰਾਜ ਸਿੰਘ ਸ਼ੇਤਰਾ, ਨਿਰਮਲ ਸਿੰਘ, ਹਰਬਖ਼ਸ਼ ਸਿੰਘ ਗਰੇਵਾਲ, ਰਾਜਵਿੰਦਰ ਸਿੰਘ, ਸੁਖਦੇਵ ਸਿੰਘ ਫੁੱਲ, ਨਿਰਮਲ ਸਿੰਘ, ਤਜਿੰਦਰ ਕੌਰ ਬਨਵੈਤ ਅਤੇ ਸੰਦੀਪ ਕੌਰ ਦੇ ਨਾਂ ਵੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਹਨ।ਯੂਕੇ ਦੇ ਕੈਬਿਨਟ ਦਫ਼ਤਰ ਦੇ ਮੁਤਾਬਕ ਕੁੱਲ 2399 ਸ਼ਖ਼ਸੀਅਤਾਂ ਦਾ 2023 ਵਿੱਚ ਸਨਮਾਨ ਕੀਤਾ ਗਿਆ। ਬਲਦੇਵ ਪ੍ਰਕਾਸ਼ ਭਾਰਦਵਾਜ, ਦਿਪਾਂਕਰ ਦੱਤਾ, ਮੁਨੀਰ ਪਟੇਲ, ਸ਼ਰੀਤੀ ਪੱਟਾਨੀ, ਵੀਨਾਈ ਚੰਦਰਾ ਗੁਦੁਗੁਨਟਲਾ ਵੈਂਕਟੇਸ਼ਮ ਨੂੰ ਵੀ ਓਬੀਈ ਵਜੋਂ ਸਨਮਾਨ ਮਿਲਿਆ।

Spread the love