ਅਜਨਾਲਾ ਥਾਣੇ ਨੇੜਿਓਂ ਬੰ.ਬਨੁਮਾ ਚੀਜ਼ ਮਿਲੀ

ਅੰਮ੍ਰਿਤਸਰ ‘ਚ ਅਜਨਾਲਾ ਥਾਣੇ ਨੇੜਿਓਂ ਬੰਬਨੁਮਾ ਚੀਜ਼ ਮਿਲੀ ਹੈ। ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਿਕ ਬੰਬ ਸਕੁਐਡ ਵੀ ਮੌਕੇ ‘ਤੇ ਮੌਜੂਦ ਹੈ। ਥਾਣੇ ਦੇ ਆਸ-ਪਾਸ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਜਾਰੀ ਹੈ। ਪੁਲਿਸ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਹੈ।ਆਲੇ-ਦੁਆਲੇ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਇਹ ਥਾਣੇ ਨੂੰ ਉਡਾਉਣ ਦੀ ਸਾਜ਼ਿਸ਼ ਹੈ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਡਰਾਉਣ ਲਈ ਅਜਿਹਾ ਕੀਤਾ ਗਿਆ ਹੈ, ਇਸ ਐਂਗਲ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ।

Spread the love