ਕੋਈ ਠੋਸ ਨਤੀਜਾ ਨਹੀਂ ਨਿਕਲਿਆ, ਕਿਸਾਨਾਂ ਤੇ ਕੇਂਦਰ ਵਿਚਾਲੇ ਅਗਲੀ ਮੀਟਿੰਗ 19 ਮਾਰਚ ਨੂੰ

ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਇੱਕ ਮਹੱਤਵਪੂਰਨ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਈ। ਪਰ ਇਹ ਮੀਟਿੰਗ ਵੀ ਪਿਛਲੀਆਂ ਮੀਟਿੰਗਾਂ ਵਿੱਚ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚ ਸਕੀ। ਹਾਲਾਂਕਿ ਅਗਲੀ ਮੀਟਿੰਗ ਕੇਂਦਰ ਤੇ ਕਿਸਾਨਾਂ ਵਿਚਾਲੇ 19 ਮਾਰਚ ਨੂੰ ਹੋਵੇਗੀ। ਅੱਜ ਇਸ ਮੀਟਿੰਗ ਦੌਰਾਨ ਐਮਐਸਪੀ ਨੂੰ ਲੈ ਕੇ ਵਿਸ਼ੇਸ਼ ਚਰਚਾ ਹੋਈ। ਕਿਸਾਨਾਂ ਨੇ ਸਰਕਾਰ ਨੂੰ ਕੁਝ ਡਾਟਾ ਸੌਂਪਿਆ ਹੈ ਅਤੇ ਕੁਝ ਹੋਰ ਡਾਟਾ ਅਗਲੇ ਦਿਨਾਂ ਵਿੱਚ ਸੌਂਪਣ ਦਾ ਵਾਅਦਾ ਕੀਤਾ ਹੈ। ਸਰਕਾਰ ਨੇ ਕਿਸਾਨਾਂ ਤੋਂ ਡਾਟੇ ਦਾ ਸੋਰਸ ਮੰਗਿਆ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀ ਫਸਲ ਦੀ ਕਿੰਨੀ ਖਰੀਦ ਹੁੰਦੀ ਹੈ ਅਤੇ ਕਿਵੇਂ ਹੁੰਦੀ ਹੈ?

Spread the love