ਸੁਪਰ ਮਾਰਕੀਟ ‘ਚ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ

ਨਿਊਯਾਰਕ, 23 ਜੂਨ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਅਰਕਾਨਸਾਸ ਰਾਜ ਦੀ ਇਕ ਸੁਪਰ ਮਾਰਕੀਟ ‘ਚ ਹੋਈ ਗੋਲੀਬਾਰੀ ਦੇ ਦੋਰਾਨ ਜ਼ਖਮੀ ਹੋਏ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਇੱਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਿਸ ਦਾ ਨਾਂ ਗੋਪੀਕ੍ਰਿਸ਼ਨ ਸੀ।ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ।ਗੋਪੀਕ੍ਰਿਸ਼ਨ, ਯਜ਼ਲੀ, ਕਾਰਲਾਪਾਲੇਮ ਮੰਡਲ, ਜ਼ਿਲ੍ਹਾ ਬਾਪਟਲਾ ਆਂਧਰਾ ਪ੍ਰਦੇਸ਼ ਦਾ ਵਸਨੀਕ ਸੀ ਅਤੇ ਉਸ ਨੇ ਅਮਰੀਕਾ ਵਿੱਚ ਆਪਣੀ ਐਮਐਸ ਦੀ ਪੜਾਈ ਪੂਰੀ ਕੀਤੀ ਸੀ। ਜੋ ਫੋਰਡੀਜ਼, ਦੱਖਣੀ ਅਰਕਾਨਸਾਸ ਵਿੱਚ ਰਹਿੰਦਾ ਸੀ। ਜਿੱਥੇ ਉਹ ਮੈਚ ਬੁਚਰ ਨਾਂ ਦੇ ਸਟੋਰ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। ਪਰ ਬੀਤੇਂ ਦਿਨ ਸ਼ੁੱਕਰਵਾਰ ਨੂੰ, ਇੱਕ ਹਮਲਾਵਰ ਨੇ ਸੁਪਰਮਾਰਕੀਟ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਹਮਲਾਵਰ ਦੀ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਭਾਰਤੀ ਮੂਲ ਦੇ ਗੋਪੀ ਕ੍ਰਿਸ਼ਨ ਸਮੇਤ ਹੋਰਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਗੋਪੀਕ੍ਰਿਸ਼ਨ ਦੀ ਐਤਵਾਰ ਨੂੰ ਮੌਤ ਹੋ ਗਈ।

Spread the love