ਭਾਰਤੀ ਵਿਦਿਆਰਥਣ ਦੀ ਭੇਤਭਰੇ ਹਲਾਤਾਂ ‘ਚ ਮੌਤ, ਨਦੀ ‘ਚੋਂ ਮਿਲੀ ਲਾਸ਼

ਸਕਾਟਲੈਂਡ ਵਿਚ 22 ਸਾਲਾ ਭਾਰਤੀ ਵਿਦਿਆਰਥਣਾ ਦੀ ਮ੍ਰਿਤਕ ਦੇਹ ਇੱਕ ਨਦੀ ਵਿਚ ਮਿਲੀ ਹੈ। ਇਹ ਵਿਦਿਆਰਥਣ ਇਸ ਮਹੀਨੇ ਦੀ ਸ਼ੁਰੂਆਤ ਤੋਂ ਲਾਪਤਾ ਸੀ। ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਸਮੀ ਪਛਾਣ ਦੀ ਉਡੀਕ ਕੀਤੀ ਜਾ ਰਹੀ ਹੈ।ਕੇਰਲ ਦੀ ਸਾਜੂ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਵਿੱਚ ਹੇਰੀਓਟ-ਵਾਟ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਸਕਾਟਲੈਂਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਐਡਿਨਬਰਗ ਦੇ ਨੇੜੇ ਨਿਊਬ੍ਰਿਜ ਪਿੰਡ ਦੇ ਨੇੜੇ ਇੱਕ ਨਦੀ ਵਿੱਚ ਇੱਕ ਲਾਸ਼ ਬਾਰੇ ਪਤਾ ਲੱਗਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।

Spread the love