USA ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਅਰਮਾਨ ਵੜੈਚ (20) ਜੋ ਕਿ ਸਮਾਣਾ ਦੇ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਸੀ ਤੇ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਮੋਨਟਿਕਾ ਸ਼ਹਿਰ ’ਚ ਰੋਜ਼ੀ-ਰੋਟੀ ਲਈ ਗਿਆ ਸੀ। ਜੋ ਸਟੋਰ ‘ਤੇ ਵਰਕ ਪਰਮਿਟ ’ਤੇ ਕੰਮ ਕਰਦਾ ਸੀ, ਬੀਤੇ ਦਿਨੀਂ ਜਦੋਂ ਉਹ ਰੈਸਟੋਰੈਂਟ ’ਤੇ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਅਮਰੀਕਾ ’ਚ ਰਹਿੰਦੇ ਇਕ ਰਿਸ਼ਤੇਦਾਰ ਨੇ ਫੋਨ ‘ਤੇ ਮੰਗਲਵਾਰ ਸਵੇਰੇ ਇਸ ਸੰਬੰਧੀ ਜਾਣਕਾਰੀ ਪਰਿਵਾਰ ਨੂੰ ਪੰਜਾਬ ‘ਚ ਦਿੱਤੀ ਗਈ ।

Spread the love