ਨਿਊਯਾਰਕ ,3 ਅਗਸਤ (ਰਾਜ ਗੋਗਨਾ )- ਬੀਤੇਂ ਦਿਨੀਂ ਅਮਰੀਕਾ ਦੇ ਸ਼ਿਕਾਗੋ ਚ’ ਇਕ ਹੈਦਰਾਬਾਦ ਦੇ ਤੇਲਗੂ ਨੌਜਵਾਨ ਦੀ ਤੈਰਾਕੀ ਕਰਦੇ ਸਮੇਂ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਜਿਸ ਦੀ ਪਛਾਣ ਅਕਸ਼ਿਤ ਰੈੱਡੀ, ਦੇ ਵਜੋ ਹੋਈ ਹੈ। ਜੋ ਤੈਰਾਕੀ ਕਰਨ ਗਿਆ ਸੀ, ਅਤੇ ਝੀਲ ਵਿੱਚ ਡੁੱਬ ਗਿਆ। ਘਟਨਾ ਬੀਤੇ ਸ਼ਨੀਵਾਰ ਦੀ ਹੈ। ਮ੍ਰਿਤਕ ਦਾ ਪਿਛੋਕੜ ਮਹਿਬੂਬਨਗਰ ਜ਼ਿਲ੍ਹੇ ਦੇ ਅੱਡਾਕੂ ਪਿੰਡ ਤੋ ਸੀ।ਪਰਿਵਾਰ ਨੇ ਆਪਣੇ ਪੁੱਤਰ ਨੂੰ ਤਿੰਨ ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜਿਆ ਸੀ।ਅਤੇ ਉਹ ਸ਼ਿਕਾਗੋ ਵਿੱਚ ਐਮਐਸ ਦੀ ਪੜਾਈ ਪੂਰਾ ਕਰਕੇ ਮ੍ਰਿਤਕ ਅਕਸ਼ਿਤ ਰੈੱਡੀ ਉੱਥੇ ਕੰਮ ਕਰ ਰਿਹਾ ਸੀ। ਅਤੇ ਦੋ ਮਹੀਨਿਆਂ ‘ਤੱਕ ਉਹ ਭਾਰਤ ਆਉਣ ਦਾ ਉਸ ਨੇ ਇੰਤਜ਼ਾਮ ਕਰ ਲਿਆ ਸੀ। ਪਿਛਲੇ ਸ਼ਨੀਵਾਰ ਨੂੰ ਕਿਉਂਕਿ ਇਹ ਵੀਕੈਂਡ ਸੀ, ਉਹ ਆਪਣੇ ਦੋ ਦੋਸਤਾਂ ਨਾਲ ਸ਼ਿਕਾਗੋ ਵਿੱਚ ਮਿਸ਼ੀਗਨ ਝੀਲ ਵਿੱਚ ਤੈਰਾਕੀ ਕਰਨ ਗਿਆ ਸੀ। ਇਸ ਸਿਲਸਿਲੇ ‘ਚ ਜਦੋਂ ਇਕ ਕੰਢੇ ‘ਤੇ ਸੀ ਉਨ੍ਹਾਂ ਨੇ ਦੋਸਤਾ ਸਮੇਤ ਦੇ ਝੀਲ ਦੇ ਵਿਚਕਾਰ ਇੱਕ ਚੱਟਾਨ ਕੋਲ ਜਾਣ ਦਾ ਫੈਸਲਾ ਕੀਤਾ। ਇਸ ਘਟਨਾਕ੍ਰਮ ਵਿੱਚ ਇੱਕ ਦੋਸਤ ਪੱਥਰ ਕੋਲ ਪਹੁੰਚਿਆ। ਪਰ ਅਕਸ਼ਿਤ ਰੈੱਡੀ ਵਿਚਕਾਰੋਂ ਥੱਕ ਗਿਆ ਅਤੇ ਪਿੱਛੇ ਮੁੜ ਗਿਆ। ਇਸ ਕ੍ਰਮ ਵਿੱਚ ਵਾਪਸ ਪਰਤਦੇ ਸਮੇਂ ਉਹ ਦੋ ਲੋਕ ਡੁੱਬ ਗਏ। ਸਥਾਨਕ ਲੋਕਾਂ ਨੇ ਇਹ ਦੇਖਿਆ ਅਤੇ ਇੱਕ ਨੂੰ ਬਚਾਇਆ।ਅਤੇ ਅਕਸ਼ਿਤ ਰੈੱਡੀ ਝੀਲ ਵਿੱਚ ਗੁਆਚ ਗਿਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਪੂਰੀ ਝੀਲ ਦੀ ਛਾਣਬੀਨ ਦੇ ਨਾਲ ਸਫਾਈ ਕਰਵਾਈ।ਅਤੇ ਸ਼ਨੀਵਾਰ ਦੀ ਰਾਤ ਨੂੰ ਅਕਸ਼ਿਤ ਰੈਡੀ ਦੀ ਲਾਸ਼ ਮਿਲੀ ਸੀ। ਇਸ ਦੌਰਾਨ ਅਕਸ਼ਿਤ ਰੈੱਡੀ ਦੀ ਲਾਸ਼ ਇਕ ਹਫਤੇ ਬਾਅਦ ਮਿਲੀ ਜੋ ਅਮਰੀਕਾ ਤੋਂ ਹੈਦਰਾਬਾਦ ਪਹੁੰਚੀ। ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਅੱਡਾਕੂ (ਹੈਦਰਾਬਾਦ ) ਵਿੱਚ ਕੀਤਾ ਗਿਆ।