ਫ਼ਤਹਿਗੜ੍ਹ ਸਾਹਿਬ -ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਵਾਪਰੇ ਇੱਕ ਸੜਕ ਹਾਦਸੇ ’ਚ ਅਮਰੀਕਾ ਤੋਂ ਵਾਪਸ ਘਰ ਪਰਤ ਰਹੇ ਸਤਵੰਤ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਹਾਦਸੇ ‘ਚ ਜਖਮੀ ਹੋਏ ਜੰਗ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸਤਵੰਤ ਸਿੰਘ ਨੇ ਅਮਰੀਕਾ ਤੋਂ ਵਾਪਸ ਆਉਣਾ ਸੀ, ਜਿਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਉਣ ਲਈ ਡਰਾਈਵਰ ਸੰਦੀਪ ਦੀ ਕਾਰ ਕਿਰਾਏ ’ਤੇ ਲਈ ਸੀ। ਇਸ ਦੌਰਾਨ ਤਨਰਾਜਵੀਰ ਸਿੰਘ ਨੂੰ ਨਾਲ ਲੈਕੇ ਦਿੱਲੀ ਲਈ ਏਅਰਪੋਰਟ ਤੋਂ ਆਪਣੇ ਪਿਤਾ ਸਤਵੰਤ ਸਿੰਘ ਨੂੰ ਘਰ ਵਾਪਸ ਲੈ ਕੇ ਪਰਤ ਰਹੇ ਸੀ ਤਾਂ ਕਾਰ ਦਾ ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਅੱਗੇ ਆਪਣੀ ਸਾਈਡ ਜਾ ਰਹੇ ਇੱਕ ਟਰੱਕ ‘ਚ ਵੱਜੀ। ਜਿਸ ਕਾਰਨ ਸਤਵੰਤ ਸਿੰਘ ਦੀ ਮੌਤ ਹੋ ਗਈ। ਜਦ ਤਨਰਾਜਵੀਰ ਸਿੰਘ ਦੇ ਸੱਟਾਂ ਵੱਜੀਆਂ। ਥਾਣਾ ਸਰਹਿੰਦ ਵਿਖੇ ਡਰਾਈਵਰ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।