ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚੋਂ ਬਾਹਰ ਹੋਣ ਦਾ ਕੀਤਾ ਐਲਾਨ

ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚੋਂ ਬਾਹਰ ਹੋ ਰਹੀ ਹੈ ਤੇ ਉਹ ਆਉਂਦੀਆਂ ਸੰਸਦੀ ਚੋਣਾਂ ਵੀ ਨਹੀਂ ਲੜਨਗੇ। ਉਹਨਾਂ ਕਿਹਾ ਹੈ ਕਿ ਉਹ ਆਪਣੇ ਕਿੱਤੇ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਅਨੀਤਾ ਆਨੰਦ ਇਸ ਵੇਲੇ ਓਕਵਿਲੇ ਤੋਂ ਐਮ ਪੀ ਹਨ। ਅਨੀਤਾ ਨੇ ਐਲਾਨ ਕਰਦਿਆ ਕਿਹਾ ਕਿ “ਮੈਂ ਕੈਨੇਡਾ ਦੀ ਲਿਬਰਲ ਪਾਰਟੀ ਦਾ ਅਗਲਾ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਵਾਂਗੀ ਅਤੇ ਓਕਵਿਲ ਲਈ ਸੰਸਦ ਮੈਂਬਰ ਵਜੋਂ ਮੁੜ ਚੋਣ ਨਹੀਂ ਲੜਾਂਗੀ। ਮੈਂ ਅਗਲੀਆਂ ਚੋਣਾਂ ਤੱਕ ਇੱਕ ਜਨਤਕ ਅਹੁਦੇਦਾਰ ਵਜੋਂ ਆਪਣੀਆਂ ਭੂਮਿਕਾਵਾਂ ਨੂੰ ਸਨਮਾਨਜਨਕ ਢੰਗ ਨਾਲ ਨਿਭਾਉਂਦੀ ਰਹਾਂਗੀ।”

Spread the love