ਪਿਛਲੇ ਦਿਨੀਂ ਚਰਚਾ ‘ਚ ਆਈ ਅੰਜੂ, ਜਿਸ ਦੀ ਫੇਸਬੁੱਕ ਰਾਹੀਂ ਪਾਕਿਸਤਾਨੀ ਨੌਜਵਾਨ ਨਾਲ ਦੋਸਤੀ ਹੋ ਗਈ ਸੀ ਤੇ ਉਹ ਪਿਛਲੇ ਕੁਝ ਮਹੀਨੇ ਪਾਕਿਸਤਾਨ ‘ਚ ਰਹਿਣ ਤੋਂ ਬਾਅਦ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਭਾਰਤ ਪਰਤ ਆਈ ਹੈ। ਅੰਜੂ ਬੀਤੀ 24 ਜੁਲਾਈ, 2023 ਨੂੰ 30 ਦਿਨਾਂ ਪਾਕਿਸਤਾਨ ਵੀਜ਼ੇ ਉੱਪਰ ਡੀ. ਆਈ. ਆਰ. ਖੈਬਰ ਪਖਤੂਨਖਵਾ ਪਾਕਿਸਤਾਨ ਦੇ ਵਾਸੀ ਨਾਸਰ ਉਲਾ ਖ਼ਾਨ ਪੁੱਤਰ ਗੁਲ ਮੁੱਲਾ ਖ਼ਾਨ ਦੇ ਸੱਦੇ ‘ਤੇ ਫੇਸਬੁੱਕ ‘ਤੇ ਦੋਸਤੀ ਹੋਣ ਤੋਂ ਬਾਅਦ ਪਾਕਿਸਤਾਨ ਗਈ ਸੀ । ਜਿਥੇ ਉਸਨੇ ਇਸਲਾਮ ਧਰਮ ਕਬੂਲ ਕਰਦਿਆਂ ਆਪਣਾ ਨਾਂਅ ਫਾਤਿਮਾ ਖ਼ਾਨ ਰੱਖ ਲਿਆ ਸੀ । ਜਿਥੇ ਨਿਕਾਹ ਕਰਵਾਉਣ ਤੋਂ ਬਾਅਦ ਉਹ ਪਾਕਿ ਸਰਕਾਰ ਪਾਸੋਂ 60 ਦਿਨ ਅਤੇ 15 ਦਿਨ ਦਾ ਵੀਜ਼ਾ ਲੈ ਕੇ ਰਹੀ ਸੀ । ਭਾਰਤ ਪਹੁੰਚਣ ‘ਤੇ ਅੰਜੂ ਨੂੰ ਭਾਰਤੀ ਏਜੰਸੀਆਂ ਨੇ ਪੁੱਛਗਿੱਛ ਕਰਨ ਉਪਰੰਤ ਵਿਸ਼ੇਸ਼ ਗੱਡੀ ਰਾਹੀਂ ਅੰਮਿ੍ਤਸਰ ਹਵਾਈ ਅੱਡੇ ਤੋਂ ਦਿੱਲੀ ਲੈ ਗਏ । ਅੰਜੂ ਦੇ ਭਾਰਤ ‘ਚ ਪਹਿਲੇ ਵਿਆਹ ਤੋਂ 2 ਬੱਚੇ ਹਨ , ਵੱਡੀ ਬੇਟੀ 6 ਸਾਲ ਦੀ ਹੈ ਅਤੇ ਬੇਟਾ 2 ਸਾਲ ਦਾ ਹੈ । ਅੰਜੂ ਦੇ ਬੱਚੇ ਉਸ ਦੇ ਪਤੀ ਅਰਵਿੰਦ ਕੋਲ ਹਨ ਅਤੇ ਉਸ ਨੇ ਸਾਫ਼ ਕਿਹਾ ਹੈ ਕਿ ਉਹ ਬੱਚਿਆਂ ਨੂੰ ਅੰਜੂ ਨਾਲ ਮਿਲਣ ਨਹੀਂ ਦੇਵੇਗਾ ।