ਭਾਰਤ ਦੇ ਮੈਟਰੋ ਸ਼ਹਿਰਾਂ ਵਿਚਲੇ ਹਵਾਈ ਅੱਡਿਆਂ ’ਤੇ ‘ਵਾਰ ਰੂਮ’ ਸਥਾਪਤ ਕਰਨ ਦਾ ਐਲਾਨ

ਭਾਰਤ ਸਰਕਾਰ ਨੇ ਦਿੱਲੀ ਤੇ ਮੁੰਬਈ ਸਣੇ ਮੈਟਰੋ ਸ਼ਹਿਰਾਂ ਵਿਚਲੇ ਹੋਰਨਾਂ ਹਵਾਈ ਅੱਡਿਆਂ ’ਤੇ ‘ਵਾਰ ਰੂਮ’ ਸਥਾਪਤ ਕਰਨ ਅਤੇ ਸਿਫ਼ਰ ਦਿਸਣ ਹੱਦ ਵਿੱਚ ਜਹਾਜ਼ਾਂ ਦੀ ਲੈਂਡਿੰਗ ਲਈ ਰਨਵੇਅ ’ਤੇ ਕੈਟ-3 ਸਿਸਟਮ ਚਾਲੂ ਕਰਨ ਸਣੇ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ। ਉਡਾਣਾਂ ਵਿੱਚ ਦੇਰੀ ਕਰਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਗੁੱਸੇ ਵਿੱਚ ਭਰੇ ਪੀਤੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਸਹਿ-ਪਾਇਲਟ ’ਤੇ ਹਮਲਾ ਤੇ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਧੇ ਜਾਣ ਦੀਆਂ ਵੀਡੀਓਜ਼ ਮਗਰੋਂ ਸਰਕਾਰ ਹਰਕਤ ਵਿੱਚ ਆ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਮੰਗਲਵਾਰ ਰਾਤ ਕਰੀਬ 12:30 ਵਜੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਕੀਤੀਆਂ।

Spread the love