ਟੋਰਾਂਟੋ ਹਵਾਈ ਅੱਡੇ ’ਤੇ ਲੁੱਟ ਮਾਮਲੇ ’ਚ ਇੱਕ ਹੋਰ ਭਾਰਤੀ ਗ੍ਰਿਫ਼ਤਾਰ

ਪੀਲ ਪੁਲੀਸ ਨੇ ਪਿਛਲੇ ਸਾਲ ਟੋਰਾਂਟੋਂ ਕੌਮਾਂਤਰੀ ਹਵਾਈ ਅੱਡੇ ’ਤੇ ਹੋਈ 6 ਅਰਬ ਰੁਪਏ ਦੇ ਸੋਨੇ ਤੇ ਅਮਰੀਕੀ ਕਰੰਸੀ ਦੀ ਲੁੱਟ ਦੇ ਮਾਮਲੇ ਵਿਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਪਿਤ ਗਰੋਵਰ (36) ਵਜੋਂ ਹੋਈ ਹੈ। ਉਹ ਅਮਰੀਕਾ ਵਿਚ ਨਾਜਾਇਜ਼ ਅਸਲਾ ਤਸਕਰੀ ਮਾਮਲੇ ਵਿੱਚ ਮੁਲਜ਼ਮ ਹੈ। ਇਸ ਮਾਮਲੇ ਵਿਚ ਫੜਿਆ ਗਿਆ ਉਹ ਸੱਤਵਾਂ ਮੁਲਜ਼ਮ ਹੈ। ਪੁਲੀਸ ਵੱਲੋਂ ਬਾਕੀ ਤਿੰਨ ਮੁਲਜ਼ਮਾਂ ਦੀ ਹਾਲੇ ਭਾਲ ਜਾਰੀ ਹੈ।

Spread the love