ਹਿਮਾਚਲ ਗਏ ਪੰਜਾਬੀਆਂ ‘ਤੇ ਮੁੜ ਜਾਨਲੇਵਾ ਹਮਲਾ

ਪੰਜਾਬ ਤੋਂ ਹਿਮਾਚਲ ‘ਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ ਤੇ ਉੱਥੋਂ ਦੇ ਸ਼ਰਾਰਤੀ ਲੋਕਾਂ ਵਲੋਂ ਕੀਤੇ ਜਾ ਹਮਲਿਆਂ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਪਤੀ ਲਖਵਿੰਦਰ ਲੱਖੂ ਤੇ ਉਸ ਦੇ 4 ਰਿਸ਼ਤੇਦਾਰਾਂ ‘ਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਵਾਪਰੀ।ਪੀੜਤ ਲੱਖੂ ਨੇ ਦੱਸਿਆ ਕਿ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰਕੇ ਉਹ ਸੜਕ ‘ਤੇ ਹੀ ਰੁਕੇ ਸਨ ਤੇ ਕਰੀਬ ਤੜਕੇ ਤਿੰਨ ਵਜੇ 12 ਵਿਅਕਤੀ ਤੇ ਤਿੰਨ ਔਰਤਾਂ ਵਲੋਂ ਉਨ੍ਹਾਂ ‘ਤੇ ਹਮਲਾ ਬੋਲਦਿਆਂ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਸ ਦੀ 2 ਹਿੱਸਿਆ ਤੋਂ ਬਾਂਹ ਟੁੱਟ ਗਈ ਤੇ ਉਸ ਦੇ ਸਾਥੀਆਂ ਵਿਚੋਂ ਇਕ ਦੇ ਸਿਰ ‘ਚ ਤੇ ਇਕ ਦੇ ਮੋਢੇ ‘ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ।

Spread the love