ਪੰਜਾਬ ਦੇ ਇਕ ਹੋਰ IAS ਅਫਸਰ ਨੇ ਦਿੱਤਾ ਅਸਤੀਫਾ

ਪੰਜਾਬ ਦੇ ਇੱਕ ਹੋਰ ਆਈ ਏ ਐਸ ਅਫਸਰ ਕਰਨੈਲ ਸਿੰਘ ਨੇ ਆਪਣਾ ਅਸਤੀਫਾ ਦੇ ਕੇ ਸੇਵਾ ਮੁਕਤੀ ਮੰਗੀ ਹੈ। 2015 ਬੈਚ ਦੇ ਇਸ ਅਫਸਰ ਨੇ ਆਪਣੇ ਅਸਤੀਫੇ ਵਿਚ ਲਿਖਿਆ ਹੈ ਕਿ ਉਹ ਘਰੇਲੂ ਅਤੇ ਨਿਜੀ ਕਾਰਨਾਂ ਕਰ ਕੇ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੀ ਸੇਵਾ ਮੁਕਤੀ ਸਤੰਬਰ , 2024 ਵਿਚ ਹੋਣੀ ਸੀ ਕਰਨੈਲ ਸਿੰਘ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਨ੍ਹਾਂ ਦੀ ਕਿਸੇ ਨਾਲ ਨਾਰਾਜ਼ਗੀ ਨਹੀਂ ਅਤੇ ਨਾ ਹੀ ਕਿਸੇ ਤਰਾਂ ਵੀ ਉਨ੍ਹਾਂ ਦਾ ਰਾਜਨੀਤੀ ਵਿਚ ਜਾਣ ਦਾ ਇਰਾਦਾ ਹੈ। ਉਹ ਸਿਰਫ ਆਪਣੇ ਜਾਤੀ ਕੰਮ ਅਤੇ ਰੁਝੇਵਿਆਂ ਕਾਰਨ ਛੇਤੀ ਫਾਰਗ ਹੋਣਾ ਚਾਹੁੰਦੇ ਸਨ।

Spread the love