ਵਾਸ਼ਿੰਗਟਨ, 10 ਫਰਵਰੀ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਹੈ। ਟਰੰਪ ਨੇ ਐਲਾਨ ਕੀਤਾ ਕਿ ਉਹ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣਗੇ। ਉਨ੍ਹਾਂ ਕਿਹਾ ਕਿ ਪੂਰੀ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ। ਟਰੰਪ ਨੇ ਨਿਊ ਓਰਲੀਨਜ਼ ਵਿੱਚ ਐਨ.ਐਫ. ਐਲ ਸੁਪਰ ਬਾਊਲ ਲਈ ਜਾਂਦੇ ਸਮੇਂ ਆਪਣੀ ਏਅਰ ਫੋਰਸ ਵਨ ‘ਤੇ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ ਟੈਰਿਫ ਬਾਰੇ ਮੰਗਲਵਾਰ ਜਾਂ ਬੁੱਧਵਾਰ ਤੱਕ ਸਪੱਸ਼ਟਤਾ ਆ ਜਾਵੇਗੀ। ਇਹ ਖੁਲਾਸਾ ਹੋਇਆ ਕਿ ਇਹ ਉਸ ਤੋਂ ਬਾਅਦ ਹੀ ਲਾਗੂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੇ ਦੌਰਾਨ, ਉਨ੍ਹਾਂ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਏ ਹਨ। ਜਿਸ ਦੇ ਨਾਲ ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਵਰਗੇ ਵਪਾਰਕ ਭਾਈਵਾਲਾਂ ਨੂੰ ਛੋਟ ਦਿੱਤੀ ਵੀ ਦਿੱਤੀ ਗਈ। ਬਾਅਦ ਵਿੱਚ ਸੱਤਾ ਵਿੱਚ ਆਈ ਬਾਈਡੇਨ ਸਰਕਾਰ ਨੇ ਇਨ੍ਹਾਂ ਕੋਟਿਆਂ ਨੂੰ ਬ੍ਰਿਟੇਨ, ਜਾਪਾਨ ਅਤੇ ਯੂਰਪੀਅਨ ਯੂਨੀਅਨ ਤੱਕ ਵਧਾ ਦਿੱਤਾ ਸੀ।ਕਿਉਂਕਿ ਜ਼ਿਆਦਾਤਰ ਸਟੀਲ ਉਤਪਾਦ ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਤੋਂ ਆਉਂਦੇ ਹਨ। ਕੈਨੇਡਾ ਸੰਯੁਕਤ ਰਾਜ ਅਮਰੀਕਾ ਨੂੰ ਐਲੂਮੀਨੀਅਮ ਦਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ ਹੈ। 2024 ਵਿੱਚ ਮਹਾਂਸ਼ਕਤੀ ਦੇ ਕੁੱਲ ਐਲੂਮੀਨੀਅਮ ਆਯਾਤ ਦਾ ਲਗਭਗ 79 ਪ੍ਰਤੀਸ਼ਤ ਕੈਨੇਡਾ ਤੋਂ ਆਇਆ ਸੀ। ਇਸ ਸੰਦਰਭ ਵਿੱਚ, ਇਹ ਰਾਏ ਹਨ ਕਿ ਨਵੀਨਤਮ ਟੈਰਿਫ ਇਹਨਾਂ ਦੇਸ਼ਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
