ਨਿਊਯਾਰਕ ਸਿਟੀ ਵਿੱਚ 4 ਜੁਲਾਈ ਦੇ ਪ੍ਰਦਰਸ਼ਨ ਦੌਰਾਨ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਝੰਡਾ ਸਾੜਿਆ

ਨਿਊਯਾਰਕ, 6 ਜੁਲਾਈ (ਰਾਜ ਗੋਗਨਾ )- ਬੀਤੇਂ ਦਿਨ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀ ਜੋ ਵਾਸ਼ਿੰਗਟਨ ਸਕੁਏਅਰ ਪਾਰਕ ਨਿਊਯਾਰਕ ਵਿੱਚ ਇਕੱਠੇ ਹੋਏ ਜਿੱਥੇ ਉਨ੍ਹਾਂ ਅਮਰੀਕੀ ਝੰਡੇ ਨੂੰ ਅੱਗ ਲਗਾਈ ਅਤੇ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਦਾ ਵਿਰੋਧ ਵੀ ਕੀਤਾ।ਇਹ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਬੀਤੇਂ ਦਿਨ 4 ਜੁਲਾਈ ਦੀ ਛੁੱਟੀ ਵਾਲੇ ਦਿਨ ਮੈਨਹਾਟਨ ਨਿਊਯਾਰਕ ਸਿਟੀ ਵਿੱਚ ਅਮਰੀਕੀ ਝੰਡੇ ਨੂੰ ਸਾੜ ਕੇ ਅਤੇ ਯਹੂਦੀ ਰਾਜ ਦੇ ਸਮਰਥਨ ਵਿੱਚ ਅਮਰੀਕਾ ਵਿਰੋਧੀ ਨਾਅਰੇ ਲਗਾਏ। ਇਸ ਸਮੇਂ ਲਗਭਗ 100 ਦੇ ਕਰੀਬ ਪ੍ਰਦਰਸ਼ਨਕਾਰੀ ਮੈਨਹਟਨ ਦੇ ਵਾਸ਼ਿੰਗਟਨ ਸਕੁਏਅਰ ਪਾਰਕ ਵਿੱਚ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ 7 ਅਕਤੂਬਰ ਨੂੰ ਇਜ਼ਰਾਈਲੀ ਭਾਈਚਾਰਿਆਂ ‘ਤੇ ਅੱਤਵਾਦੀ ਸਮੂਹ ਦੇ ਘਾਤਕ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਹਮਾਸ ਵਿਰੁੱਧ ਇਜ਼ਰਾਈਲ ਦੀ ਲੜਾਈ ਦਾ ਜੰਮ ਕੇ ਵਿਰੋਧ ਵੀ ਕੀਤਾ। ਨਿਊਯਾਰਕ ਪੁਲਿਸ ਵਿਭਾਗ ਵਲੋ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਅਤੇ ਸ਼ੱਕੀ ਵਿਰੁੱਧ ਦੋਸ਼ਾਂ ਦਾ ਖੁਲਾਸਾ ਨਹੀਂ ਕੀਤਾ ਗਿਆ।ਜ਼ਿਆਦਾਤਰ ਨੌਜਵਾਨ ਦਿਖਾਈ ਦੇਣ ਵਾਲੀ ਭੀੜ ਨੂੰ ” ਐਫ-ਕੇ ਇਜ਼ਰਾਈਲ ,” ਐਫ-ਕੇ ਯੂਐਸਏ” ਅਤੇ ‘ਇਜ਼ਰਾਈਲ ਬੰਬ, ਯੂਐਸਏ ਹੇ, ਤੁਸੀਂ ਅੱਜ ਕਿੰਨੇ ਬੱਚਿਆਂ ਨੂੰ ਮਾਰਿਆ?” ਦੇ ਨਾਅਰੇ ਲਾ ਰਹੇ ਸਨ। ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀ ਹੋਰ ਨਾਅਰੇ ਵਿੱਚ “FREE ਫਲਸਤੀਨ” ਅਤੇ “ਇਸ ਨੂੰ ਸਾੜ ਦਿਓ” ਵੀ ਸ਼ਾਮਲ ਸਨ।

Spread the love