ਯੂਨੀਅਨ ਸਿੱਖ ਇਟਲੀ ਦੁਆਰਾ ਇਟਲੀ ਦੀਆ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਸਤਨਾਮ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਲਈ ਅਪੀਲ

ਮਿਲਾਨ ਇਟਲੀ (ਸਾਬੀ ਚੀਨੀਆ ) ਬੀਤੇ ਦਿਨੀ ਇਟਲੀ ਦੀ ਲਾਤੀਨਾ ਸਟੇਟ ਵਿੱਚ ਭਾਰਤੀ ਭਾਈਚਾਰੇ ਲਈ ਮੰਦਭਾਗੀ ਘਟਨਾ ਸਾਹਮਣੇ ਆਈ ਸੀ।ਜਿਸ ਵਿੱਚ 31 ਸਾਲਾਂ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਕੰਮ ਤੇ ਸੱਟ ਲੱਗਣ ਤੋਂ ਬਾਅਦ ਮਾਲਕ ਦੀ ਬੇਰਹਿਮੀ ਦੇ ਚਲਦਿਆਂ ਮੌਤ ਹੋ ਗਈ ਸੀ, ਜਿਉ ਹੀ ਖਬਰ ਮੀਡੀਆ ਰਾਂਹੀ ਲੋਕਾਂ ਤੱਕ ਪਹੁੱਚੀ ਸਭ ਪਾਸਿਉਂ ਪੰਜਾਬੀ ਨੌਜਵਾਨ ਨਾਲ ਵਾਪਰੀ ਘਟਨਾ ਤੇ ਦੁੱਖ ਜਾਹਰ ਹੋਇਆ ਅਤੇ ਗੋਰੇ ਮਾਲਕ ਦੁਆਰਾ ਕੀਤੀ ਅਣਮਨੁਖੀ ਵਰਤਾਰੇ ਦੀ ਕੜੀ ਨਿੰਦਿਆ ਕੀਤੀ ਗਈ।ਇਟਲੀ ਵਿੱਚ ਸਿੱਖ ਸੰਸਥਾ ਯੂਨੀਅਨ ਸਿੱਖ ਇਟਲੀ ਦੇ ਆਗੂਆ ਦੁਆਰਾ ਘਟਨਾ ਤੇ ਅਫਸੋਸ ਪ੍ਰਗਾਉਂਟਿਆਂ ਕਿਹਾ ਕਿ ਇਹ ਮੰਦਭਾਗੀ ਘਟਨਾ ਦਾ ਇਟਲੀ ਵੱਸਦੇ ਭਾਰਤੀ ਭਾਈਚਾਰੇ ਵਿੱਚ ਵੱਡਾ ਰੋਸ ਹੈ।ਉਹਨਾਂ ਕਿਹਾ ਕਿ ਜੇਕਰ ਮਾਲਕ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ, ਉਸਦੀ ਜਾਨ ਬੱਚ ਸਕਦੀ ਸੀ। ਜਿਸ ਦੇ ਲਈ ਇਟਲੀ ਵਿਚਲੀਆਂ ਸੰਸਥਾਵਾਂ ਇੱਕਜੁੱਟ ਹੋਕੇ ਵੱਡਾ ਪ੍ਰਦਰਸ਼ਨ ਕਰਨ ਜਾ ਰਹੀਆ ਹਨ। ਉਹਨਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਹਨ। ਉਹਨਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ। ਕਿ ਇਹਨੀ ਦਿਨੀ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾ ਰਹੇ ਹਫਤਾਵਰੀ ਸਮਾਗਮ ਦੌਰਾਨ ਸਤਨਾਮ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਯੂਨੀਅਨ ਸਿੱਖ ਇਟਲੀ ਦੀ ਲੀਗਲ ਟੀਮ ਵੀ ਇਟਲੀ ਸਰਕਾਰ ਤੱਕ ਇਸ ਸੰਬੰਧੀ ਪਹੁੰਚ ਕਰੇਗੀ। ਸੰਸਥਾ ਦੇ ਆਗੂਆ ਨੇ ਅੱਗੇ ਦੱਸਿਆ ਕਿ 22 ਅਤੇ 25 ਜੂਨ ਨੂੰ ਲਾਤੀਨਾ ਦੇ ਪ੍ਰਫੇਤੂਰੇ ਸਾਹਮਣੇ ਰੋਸ ਮੁਜ਼ਾਹਰਾ ਵੀ ਰੱਖਿਆ ਗਿਆ ਹੈ।ਉਹਨਾਂ ਕਿ ਸਮੂਹ ਭਾਰਤੀ ਭਾਈਚਾਰਾ ਇਹਨਾਂ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਵੇ।ਉਹਨਾਂ ਗੁਰਮੁੱਖ ਸਿੰਘ ਹਜਾਰਾ, ਰਘਵਿੰਦਰ ਸਿੰਘ ਮਿੰਟਾ, ਜਗਜੀਤ ਸਿੰਘ ਮੱਲੀ ਅਤੇ ਹੈਰੀ ਲਾਤੀਨਾ ਨੂੰ ਜਿੰਮੇਵਾਰੀ ਸੌਂਪਦਿਆ ਕਿਹਾ ਕਿ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਨਾਲ ਲਿਆ ਜਾਵੇ ਅਤੇ ਇੱਕ ਵੱਡਾ ਪ੍ਰੋਗਰਾਮ ਉਲੀਕਣ ਲਈ ਅਪੀਲ ਕੀਤੀ ਤਾਂ ਜੋ ਮ੍ਰਿਤਕ ਸਤਨਾਮ ਸਿੰਘ ਨੂੰ ਇੰਨ

Spread the love