ਟੋਰੌਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਿਛਲੇ ਸਪਰਿੰਗ ਦੌਰਾਨ 22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ, ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਮਰੀਕਾ ਦੇ ਅਲਕੋਹਲ, ਤੰਬਾਕੂ ਅਤੇ ਫਾਇਰ ਆਰਮਜ਼ ਬਿਊਰੋ (ਏਟੀਐਫ) ਨਾਲ ਉਨ੍ਹਾਂ ਦੀ ਸਾਂਝੀ ਟਾਸਕ ਫੋਰਸ ਦੀ ਜਾਂਚ ਵਿੱਚ ਇਸ ਚੋਰੀ ਵਿੱਚ ਸ਼ਾਮਲ ਵਿਅਕਤੀਆਂ ਦੁਆਰਾ ਕੈਨੇਡਾ ਵਿੱਚ ਆਯਾਤ ਕਰਨ ਦੇ ਇਰਾਦੇ ਨਾਲ ਲਿਆਏ ਜਾਣ ਵਾਲੇ ਹਥਿਆਰਾਂ ਦੀ ਵੱਡੀ ਖੇਪ ਦਾ ਵੀ ਭਾਂਡਾਫੋੜ ਕੀਤਾ ਗਿਆ ਹੈ।ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਕਿਹਾ ਕਿ ਇਹ ਘਟਨਾ ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਸੀ ਜਿਸ ਵਿਚ ਕਥਿਤ ਤੌਰ ‘ਤੇ ਏਅਰ ਕੈਨੇਡਾ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ।
