Arshdeep Singh ਬਣੇੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ

ਆਈਪੀਐਲ 2025 ਦੀ ਨਿਲਾਮੀ ਵਿੱਚ ਅਰਸ਼ਦੀਪ ਸਿੰਘ ਲਈ ਕਰੋੜਾਂ ਰੁਪਏ ਦੀ ਬੋਲੀ ਲੱਗੀ। ਕਦੇ 1 ਲੱਖ ਦੀ ਰਕਮ ਲੈ ਕੇ ਆਈਪੀਐਲ ਵਿੱਚ ਐਂਟਰੀ ਕਰਨ ਵਾਲੇ ਅਰਸ਼ਦੀਪ ਸਿੰਘ ਨੂੰ ਅੱਜ ਪੰਜਾਬ ਕਿੰਗਜ਼ ਦੀ ਟੀਮ ਨੇ 18 ਕਰੋੜ ਦੀ ਬੋਲੀ ਲਗਾ ਕੇ ਫਿਰ ਤੋਂ ਆਪਣੇ ਨਾਲ ਸ਼ਾਮਲ ਕੀਤਾ।ਗੁਜਰਾਤ ਟਾਈਟਨਸ ਤੇ ਸੀਐਸਕੇ ਦੀਆਂ ਟੀਮਾਂ ਨੇ ਆਈਪੀਐਲ 2025 ਨਿਲਾਮੀ ਵਿੱਚ ਅਰਸ਼ਦੀਪ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ। ਫਿਰ ਬਾਅਦ ਵਿੱਚ ਸੀਐਸਕੇ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ ਤੇ ਦਿੱਲੀ ਕੈਪੀਟਲਜ਼ ਟੀਮ ਬੋਲੀ ਵਿੱਚ ਕੁੱਦ ਪਈ। ਇਸ ਤੋਂ ਬਾਅਦ ਆਰਸੀਬੀ ਦੀ ਟੀਮ ਨੇ 10 ਕਰੋੜ ਰੁਪਏ ਦੀ ਬੋਲੀ ਲਗਾ ਕੇ ਨਿਲਾਮੀ ਕੀਤੀ ਤੇ ਫਿਰ ਜਲਦੀ ਹੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਵੀ ਅਰਸ਼ਦੀਪ ਨੂੰ ਖਰੀਦਣ ਲਈ ਜ਼ੋਰਦਾਰ ਬੋਲੀ ਲਗਾਈ।ਜਿਵੇਂ ਹੀ ਗੁਜਰਾਤ ਟਾਈਟਨਸ ਨੇ ਅਰਸ਼ਦੀਪ ਸਿੰਘ ਨੂੰ 12.50 ਕਰੋੜ ਰੁਪਏ ਵਿੱਚ ਖਰੀਦਣ ਦਾ ਫੈਸਲਾ ਕੀਤਾ। ਫਿਰ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ 13.75 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ।ਇਸ ਤੋਂ ਬਾਅਦ ਆਖ਼ਰਕਾਰ ਰਾਜਸਥਾਨ ਰਾਇਲਜ਼ ਦੀ ਟੀਮ ਨੇ ਉਸ ਨੂੰ 15.50 ਕਰੋੜ ਰੁਪਏ ਵਿੱਚ ਖਰੀਦਣ ਵਿੱਚ ਦਿਲਚਸਪੀ ਦਿਖਾਈ ਅਤੇ ਫਿਰ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਉਸ ਨੂੰ 15.75 ਕਰੋੜ ਵਿੱਚ ਖਰੀਦਣਾ ਚਾਹਿਆ ਪਰ ਇੱਥੇ ਪੰਜਾਬ ਕਿੰਗਜ਼ ਦੀ ਟੀਮ ਨੇ ਆਰਟੀਐਮ ਕਾਰਡ ਦੀ ਵਰਤੋਂ ਕਰ ਕੇ 18.50 ਕਰੋੜ ਰੁਪਏ ਵਿੱਚ ਦੁਬਾਰਾ ਆਪਣੀ ਟੀਮ ਲਈ ਖਰੀਦਿਆ।

Spread the love