Bollywood Update | ਹਿਮਾਂਸ਼ੀ ਆਸਿਮ ਦਾ ਧਰਮ ਕਾਰਨ ਨਹੀਂ ਇਸ ਕਰ ਕੇ ਟੁੱਟਿਆ ਸੀ ਰਿਸ਼ਤਾ

ਰਿਐਲਿਟੀ ਸ਼ੋਅ ਬਿੱਗ ਬੌਸ 13 ਕਈ ਤਰ੍ਹਾਂ ਨਾਲ ਸੁਰਖੀਆਂ ‘ਚ ਰਿਹਾ। ਚਾਹੇ ਉਹ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਮਿੱਠੀ ਦੋਸਤੀ ਅਤੇ ਇਕਪਾਸੜ ਪਿਆਰ ਹੋਵੇ ਜਾਂ ਸਿਧਾਰਥ ਦੀ ਰਸ਼ਮੀ ਦੇਸਾਈ ਨਾਲ ਤੂ ਤੂ-ਮੈਂ ਮੈਂ। ਸੀਜ਼ਨ 13 ਵਿੱਚ ਕਈ ਜੋੜਿਆਂ ਨੂੰ ਪਿਆਰ ਹੋ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਸਨ। ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਦੋਹਾਂ ਦੀ ਬਾਂਡਿੰਗ ਖੂਬ ਦੇਖਣ ਨੂੰ ਮਿਲੀ ਪਰ ਸਾਲ 2023 ‘ਚ ਬ੍ਰੇਕਅੱਪ ਹੋਇਆ ਅਤੇ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਦੋਹਾਂ ਨੇ ਇਹ ਫੈਸਲਾ ਆਪਣੇ ਧਰਮ ਨੂੰ ਦੇਖਦੇ ਹੋਏ ਲਿਆ ਹੈ। ਪਰ ਇਹ ਪੂਰੀ ਸੱਚਾਈ ਨਹੀਂ ਹੈ, ਬਿੱਗ ਬੌਸ 13 ਫੇਮ ਅਬੂ ਮਲਿਕ ਨੇ ਇਸ ਜੋੜੀ ਦੇ ਟੁੱਟਣ ਦਾ ਅਸਲ ਕਾਰਨ ਦੱਸਿਆ ਹੈ। ਕ ਤਾਜ਼ਾ ਇੰਟਰਵਿਊ ‘ਚ ਦਾਅਵਾ ਕੀਤਾ ਗਿਆ ਹੈ ਕਿ ਆਸਿਮ ਅਤੇ ਹਿਮਾਂਸ਼ੀ ਦਾ ਬ੍ਰੇਕਅੱਪ ਵੱਖ-ਵੱਖ ਧਰਮਾਂ ਕਾਰਨ ਨਹੀਂ ਹੋਇਆ, ਸਗੋਂ ਕਿਉਂਕਿ ਆਸਿਮ ਹਿਮਾਂਸ਼ੀ ‘ਤੇ ਚੀਜ਼ਾਂ ਥੋਪਦੇ ਸਨ। ਦਰਅਸਲ, ਟਾਈਮਜ਼ ਨਾਓ ਨਾਲ ਗੱਲਬਾਤ ਵਿੱਚ ਅਬੂ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਆਸਿਮ ਅਤੇ ਹਿਮਾਂਸ਼ੀ ਦੇ ਬ੍ਰੇਕਅੱਪ ਬਾਰੇ ਆਰਤੀ ਸਿੰਘ ਦੇ ਵਿਆਹ ਵਿੱਚ ਪਤਾ ਲੱਗਾ ਸੀ।

Spread the love