ਸਵੀਡਨ ਵਿੱਚ ਇੱਕ ਸਕੂਲ ਵਿੱਚ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਸਮੇਂ ਅਨੁਸਾਰ ਦੁਪਹਿਰ12:30 ਵਜੇ ਦੇ ਆਸਪਾਸ ਗੋਲੀਬਾਰੀ ਹੋਣ ਤੋਂ ਬਾਅਦ ਪੁਲਿਸ ਨੇ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਅਤੇ ਓਰੇਬਰੋ ਸ਼ਹਿਰ ਦੇ ਕੈਂਪਸ ਨੂੰ ਬੰਦ ਕਰ ਦਿੱਤਾ। ਸਥਾਨਕ ਪੁਲਿਸ ਦੇ ਮੁਖੀ ਨੇ ਕਿਹਾ, “ਇਹ ਇੱਕ ਭਿਆਨਕ, ਅਸਾਧਾਰਨ ਘਟਨਾ ਹੈ ਇੱਕ ਭਿਆਨਕ ਸੁਪਨਾ ਹੈ।” ਅਧਿਕਾਰੀਆਂ ਨੂੰ ਇਸ ਤੇ ਅੱਤਵਾਦੀ ਹਮਲੇ ਦਾ ਸ਼ੱਕ ਨਹੀਂ ਹੈ।
