ਦਿੱਲੀ ਨੂੰ ਮਿਲੇਗੀ ਨਵੀਂ ਕੈਬਨਿਟ

ਦਿੱਲੀ ਦੇ ਨਵੇਂ ਸੀਐੱਮ ਵਜੋਂ ਆਤਿਸ਼ੀ 21 ਸਤੰਬਰ ਨੂੰ ਸਹੁੰ ਚੁੱਕਣ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਦੀ ਨਵੀਂ ਕੈਬਨਿਟ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਮੁਕੇਸ਼ ਅਹਲਾਵਤ ਅਤੇ ਇਮਰਾਨ ਹੁਸੈਨ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ।ਜਾਣਕਾਰੀ ਅਨੁਸਾਰ ਉੱਤਰ ਪੱਛਮੀ  ਦਿੱਲੀ ਦੇ ਸੁਲਤਾਨਪੁਰ ਮਾਜਰਾ ਦੇ ਵਿਧਾਇਕ ਮੁਕੇਸ਼ ਅਹਿਲਾਵਤ ਨੂੰ ਕੈਬਨਿਟ ਵਿੱਚ ਮੰਤਰੀ ਬਣਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 21 ਸਤੰਬਰ ਨੂੰ ਸੀਐੱਮ ਆਤਿਸ਼ੀ ਪੂਰੀ ਕੈਬਨਿਟ ਨਾਲ ਸਹੁੰ ਚੁੱਕੇਗੀ।

Spread the love