ਅੱਤਵਾਦੀਆਂ ਵੱਲੋਂ CRPF ਕੈਂਪ ‘ਤੇ ਹਮਲਾ,

ਮਨੀਪੁਰ ਦੇ ਨਰਨਸੇਨਾ ਖੇਤਰ ਵਿੱਚ ਅੱਧੀ ਰਾਤ ਨੂੰ ਕਥਿਤ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੇ ਦੋ ਜਵਾਨ ਸ਼ਹੀਦ ਹੋ ਗਏ ਹਨ, ਜਦੋਂ ਕਿ ਹਮਲੇ ਵਿੱਚ ਕਈ ਜਵਾਨ ਜ਼ਖ਼ਮੀ ਹੋ ਗਏ ਹਨ। ਇਹ ਜਵਾਨ ਸੂਬੇ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖੇਤਰ ਵਿੱਚ ਤਾਇਨਾਤ ਸੀਆਰਪੀਐਫ ਦੀ 128ਵੀਂ ਬਟਾਲੀਅਨ ਨਾਲ ਸਬੰਧਤ ਹਨ। ਮਣੀਪੁਰ ਪੁਲਿਸ ਨੇ ਇਸ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਮਲਾ ਅੱਧੀ ਰਾਤ ਨੂੰ ਹੋਇਆ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮਣੀਪੁਰ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਈ। ਇਹ ਹਮਲਾ ਵੋਟਿੰਗ ਖਤਮ ਹੋਣ ਦੇ ਕੁਝ ਘੰਟਿਆਂ ਬਾਅਦ ਹੋਇਆ।

Spread the love